ਪੰਜਾਬ ‘ਚ ਸਿੱਧੀ ਭਰਤੀ CHT ਬੈਕਲਾਗ ਈਟੀਟੀ ਅਧਿਆਪਕਾਂ ਨੂੰ ਹਾਲੇ ਵੀ ਨਾ ਮਿਲਿਆ ਵਿੱਤੀ ਲਾਭ, ਅਧਿਆਪਕਾਂ ਚ ਭਾਰੀ ਰੋਸ

285

 

  • ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਮਸਲੇ ਦਾ ਹੱਲ ਨਾ ਹੋਇਆ ਤਾਂ 6 ਅਕਤੂਬਰ ਨੂੰ ਦਿੱਤਾ ਜਾਵੇਗਾ ਡੀਈਓ ਦਫ਼ਤਰ ਧਰਨਾ ਪੁਸ਼ਪਿੰਦਰ ਹਰਪਾਲਪੁਰ

ਪਟਿਆਲਾ

ਪੰਜਾਬ ਸਰਕਾਰ ਵੱਲੋਂ ਸਾਲ ਦੋ ਹਜਾਰ ਉਨੀ ਵਿਚ ਸਿੱਖਿਆ ਵਿਭਾਗ ਵਿੱਚ ਸਿੱਧੀ ਭਰਤੀ ਹੈੱਡਟੀਚਰ ਸੈਂਟਰ ਹੈੱਡ ਟੀਚਰ ਅਧਿਆਪਕਾਂ ਦੀ ਕੀਤੀ ਗਈ ਸੀ ਜਿਨ੍ਹਾਂ ਦਾ ਪਰਖ ਕਾਲ ਸਮਾਂ ਤਿੰਨ ਸਾਲ ਦਾ ਸੀ ਤਿੰਨ ਸਾਲ ਪੂਰੇ ਹੋਣ ਉਪਰੰਤ ਉਨ੍ਹਾਂ ਨੂੰ ਪੂਰਾ ਬਣਦਾ ਵਿੱਤੀ ਲਾਭ ਦਿੱਤਾ ਜਾਣਾ ਸੀ ਪਰ ਜ਼ਿਲ੍ਹਾ ਪਟਿਆਲਾ ਦੇ ਸਿੱਖਿਆ ਅਫ਼ਸਰ ਇੰਜਨੀਅਰ ਅਮਰਜੀਤ ਸਿੰਘ ਇਨ੍ਹਾਂ ਅਧਿਆਪਕਾਂ ਨੂੰ ਕਨਫਰਮ ਕਰਨ ਉਪਰੰਤ ਉਨ੍ਹਾਂ ਨੂੰ ਵਿੱਤੀ ਲਾਭ ਦੇਣਾ ਮੁਨਾਸਿਬ ਨਹੀਂ ਸਮਝਦੇ ।

ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਹੋਈਆਂ ਚਿੱਠੀਆਂ ਦੇ ਮੁਤਾਬਕ ਇਨ੍ਹਾਂ ਅਧਿਆਪਕਾਂ ਨੂੰ ਵਿੱਤੀ ਲਾਭ ਦੇਣਾ ਬਣਦਾ ਹੈ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਵਿੱਤੀ ਲਾਭ ਰਾਹੀਂ ਤਨਖਾਹਾਂ ਕਢਵਾਈਆਂ ਵੀ ਜਾ ਰਹੀਆਂ ਹਨ। ਪਰ ਜ਼ਿਲ੍ਹਾ ਪਟਿਆਲਾ ਦੇ ਸਿੱਖਿਆ ਅਧਿਕਾਰੀ ਅਮਰਜੀਤ ਸਿੰਘ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਅੜਿੱਕਾ ਪੈਦਾ ਕਰ ਰਹੇ ਹਨ।

ਪਰਮਜੀਤ ਸਿੰਘ ਪਟਿਆਲਾ,ਸੰਦੀਪ ਰਾਜਪੁਰਾ ਜਸਵਿੰਦਰ ਸਮਾਣਾ ,ਸ਼ਿਵਪ੍ਰੀਤ ਸਿੰਘ ,ਜਗਪ੍ਰੀਤ ਭਾਟੀਆ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜੇਕਰ ਡੀ ਈ ਓ ਪਟਿਆਲਾ ਨੇ ਇਨ੍ਹਾਂ ਸਮੁੱਚੇ ਅਧਿਆਪਕਾਂ ਨੂੰ ਵਿੱਤੀ ਲਾਭ ਨਾ ਦਿੱਤਾ ਤਾਂ 6 ਅਕਤੂਬਰ ਨੂੰ ਅਣਮਿੱਥੇ ਸਮੇਂ ਲਈ ਡੀ ਈ ਓ ਪਟਿਆਲਾ ਦਾ ਦਫ਼ਤਰ ਘੇਰਿਆ ਜਾਵੇਗਾ।

ਗੌਰਮਿੰਟ ਟੀਚਰ ਯੂਨੀਅਨ ਦੇ ਆਗੂਆਂ ਸਮੇਤ ਸੈਂਟਰ ਹੈੱਡ ਟੀਚਰ,ਹੈੱਡ ਟੀਚਰ,ਡੀਈਓ ਦਫ਼ਤਰ ਪਟਿਆਲਾ ਵਿੱਚ ਜਾ ਕੇ ਛੇ ਅਕਤੂਬਰ ਤੱਕ ਤੱਕ ਦਾ ਅਲਟੀਮੇਟਮ ਦੇ ਕੇ ਆਏ ਹਨ ਕਿ ਜੇਕਰ ਇਹ ਵਿੱਤੀ ਲਾਭ ਨਾ ਮਿਲੇ ਤਾਂ ਛੇ ਅਕਤੂਬਰ ਨੂੰ ਵੱਡੇ ਪੱਧਰ ਤੇ ਧਰਨੇ ਵਿਚ ਸ਼ਮੂਲੀਅਤ ਕਰਕੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ । ਇਸ ਸਮੇਂ ਨਿਰਭੈ ਸਿੰਘ ਹਰਪ੍ਰੀਤ ਸਿੰਘ, ਹਰਵਿੰਦਰ ਸੰਧੂ ,ਜਸਬੀਰ ਪਟਿਆਲਾ ਗੁਰਪ੍ਰੀਤ ਪਟਿਆਲਾ , ਸੁਖਜਿੰਦਰ ਸਿੰਘ ਚਰਾਸੋਂ , ਨਵਦੀਪ ਸ਼ਰਮਾ ਸਮੇਤ ਹੋਰ ਵੀ ਸਾਥੀ ਹਾਜ਼ਰ ਸਨ।

 

LEAVE A REPLY

Please enter your comment!
Please enter your name here