ਗੁਰਦਾਸਪੁਰ-
ਜ਼ਿਲ੍ਹਾ ਸਿਖਿਆ ਅਫਸਰ ਦਫ਼ਤਰ ਐਲੀਮੈਂਟਰੀ ਸਿਖਿਆ ਗੁਰਦਾਸਪੁਰ ਦੇ ਬਾਹਰ ਸਾਂਝਾ ਅਧਿਆਪਕ ਮੋਰਚਾ ਗੁਰਦਾਸਪੁਰ ਵਲੋਂ ਕਨਵੀਨਰ ਕੁਲਦੀਪ ਪੁਰੋਵਾਲ ਸੋਮ ਸਿੰਘ ਅਤੇ ਗੁਰਿੰਦਰ ਸਿੰਘ ਸੰਧੂ ਪ੍ਰਧਾਨਗੀ ਹੇਠ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਅਤੇੇੇ ਗੁਰੂ ਨਾਨਕ ਪਾਰਕ ਚੌਕ ਵਿੱਚ ਪੁਤਲਾ ਵੀ ਫੂਕਿਆ ਗਿਆ।
ਅਧਿਆਪਕ ਆਗੂਆਂ ਰੋਸ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਈ ਟੀ ਟੀ ਤੋਂ ਐਚ ਟੀ ਅਤੇ ਰਹਿੰਦੇ ਐਚ ਟੀ ਤੋਂ ਸੀ ਐਚ ਟੀ , ਦੀਆਂ ਤੱਰਕੀਆਂ ਪਿਛਲੇ ਛੇ ਸਾਲਾਂ ਤੋਂ ਉਡੀਕ ਕਰ ਰਹੇ ਹਨ, ਇਸ ਸਮੇਂ ਦੌਰਾਨ ਚਾਰ ਜ਼ਲਿ੍ਹਾ ਸਿਖਿਆ ਅਧਿਕਾਰੀ ਸੇਵਾ ਮੁਕਤ ਹੋ ਚੁਕੇ ਹਨ , ਅਤੇ ਮੌਜੂਦਾ ਅਧਿਕਾਰੀ ਵੱਲੋਂ ਮੋਰਚੇ ਨਾਲ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਰੋਸਟਰ ਰਜਿਸਟਰ ਅਤੇ ਇਸ ਨਾਲ ਸੰਬੰਧਤ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ, ਅਤੇ ਕੱਲ ਪ੍ਰਮੋਸ਼ਨਾਂ ਦੀ ਲਿਸਟ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਪਿਛਲੇ ਕੁੱਝ ਦਿਨ ਪਹਿਲਾਂ ਸਾਂਝੇ ਅਧਿਆਪਕ ਮੋਰਚਾ ਗੁਰਦਾਸਪੁਰ ਦੇ ਸੰਘਰਸ਼ ਦੇ ਦਬਾਅ ਸਦਕਾ, ਇਸ ਦਫ਼ਤਰ ਵੱਲੋਂ 116 ਐਚ ਟੀ ਤਰੱਕੀਆਂ ਦੀ ਸੂਚੀ ਜ਼ਾਰੀ ਕਰਕੇ ਇਤਰਾਜ਼ ਮੰਗੇ ਗਏ ਸੀ, 35 ਦਿਨ ਬੀਤਣ ਤੋਂ ਬਾਅਦ ਵੀ ਸੂਚੀ ਅੰਤਿਮ ਰੂਪ ਵਿੱਚ ਜ਼ਾਰੀ ਨਹੀਂ ਕੀਤੀ ਗਈ। ਇਸ ਦੇ ਰੋਸ਼ ਵਿੱਚ ਅੱਜ ਇੱਕ ਵਾਰ ਫਿਰ ਸਾਂਝੇ ਮੋਰਚੇ ਦੇ ਬੈਨਰ ਹੇਠ ਧਰਨਾ ਦਿੱਤਾ ਤੇ ਦਫਤਰ ਜ਼ਲਿ੍ਹਾ ਸਿਖਿਆ ਅਫਸਰ ਐਲੀਮੈਂਟਰੀ ਸਿਖਿਆ ਦਾ ਘਰਾਓ ਕੀਤਾ ਗਿਆ।
ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਲਗਾਤਾਰ ਲੜੀਵਾਰ ਧਰਨਾ ਜ਼ਾਰੀ ਕਰਨ ਦਾ ਐਲਾਨ ਕੀਤਾ। ਮੰਗਾਂ ਦੀ ਪੂਰਤੀ ਨਾ ਹੋਣ ਤੇ ਆਗੂਆਂ ਸੰਘਰਸ਼ ਨੂੰ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਗਈ। ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਬੀਰ ਸਿੰਘ ਨੇ ਭਰੋਸਾ ਦਿੱਤਾ ਕਿ ਕੱਲ੍ਹ ਹਰ ਹਾਲਤ ਵਿੱਚ ਪੰਜ ਸੌ ਇੱਕ ਪਰਸੈਂਟ ਪ੍ਰਮੋਸ਼ਨਾਂ ਕਰ ਦਿੱਤੀਆਂ ਜਾਣਗੀਆਂ ਆਗੂਆਂ ਨੇ ਧਰਨਾ ਸਮੇਟਦੇ ਹੋਏ ਇਸ ਗੱਲ ਦਾ ਐਲਾਨ ਕੀਤਾ ਕਿ ਜੇਕਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤੇ ਆਉਣ ਵਾਲੇ ਦਿਨਾਂ ਚ ਸੰਘਰਸ਼ ਨੂੰ ਹੋਰ ਵਿਸ਼ਾਲ ਤੇ ਤਿੱਖਾ ਕੀਤਾ ਜਾਵੇਗਾ।
ਇਸ ਸਮੇਂ ਅਧਿਆਪਕ ਆਗੂ ਦਿਲਦਾਰ ਭੰਡਾਲ, ਅਨਿਲ ਕੁਮਾਰ, ਸੁਖਵਿੰਦਰ ਸਿੰਘ ਰੰਧਾਵਾ, ਮੰਗਲਦੀਪ, ਬਲਵਿੰਦਰ ਰਾਜ, ਜਸਪਾਲ ਸਿੰਘ, ਕੀਮਤੀ ਲਾਲ, ਬਲਵਿੰਦਰ ਕੌਰ, ਹਰਜੀਤ ਕੌਰ, ਸ਼ਸ਼ੀ ਬਾਲਾ, ਮਨਦੀਪ ਕੌਰ, ਨਰਿੰਦਰ ਸ਼ਰਮਾ, ਰਜਨੀ ਪ੍ਰਕਾਸ਼ ,ਰਵਿੰਦਰ ਸਿੰਘ, ਕੰਸ ਰਾਜ, ਗੁਰਵਿੰਦਰ ਸਿੰਘ, ਹਰਜੀਤ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਸੋਹਲ, ਨੇਕ ਰਾਜ ਸਰੰਗਲ, ਪੇ੍ਮ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ।