ਦਲਜੀਤ ਕੌਰ, ਸੰਗਰੂਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੂਰ ਅੰਦੇਸ਼ੀ ਸੋਚ ਦੇ ਚਲਦਿਆਂ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਸੰਗਰੂਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸਟੇਟ ਅਵਾਰਡੀ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ ਦੀ ਰਹਿਨੁਮਾਈ ਹੇਠ ਅਕਾਲ ਕਾਲਜ ਆਫ ਫਿਜ਼ੀਕਲ ਐਜੁਕੇਸ਼ਨ, ਮਸਤੂਆਣਾ ਦੇ ਆਡੀਟੋਰੀਅਮ ਹਾਲ ਵਿੱਚ ਨੈਸ਼ਨਲ ਫੋਕ ਡਾਂਸ ਅਤੇ ਨੈਸ਼ਨਲ ਰੋਲ ਪਲੇਅ ਦਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਜਿਹੜੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਉਹਨਾਂ ਨੇ ਹਿੱਸਾ ਲਿਆ। ਵਿਦਿਆਰਥੀਆਂ ਦੀ ਪੇਸ਼ਕਾਰੀ ਬਹੁਤ ਹੀ ਮਨਮੋਹਕ ਸੀ। ਇਸ ਮੰਚ ਰਾਹੀਂ ਵਿਦਿਆਰਥੀਆਂ ਨੂੰ ਅੱਗੇ ਵੱਧਣ ਦਾ ਮੌਕਾ ਮਿਲੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸਟੇਟ ਅਵਾਰਡੀ ਸੰਜੀਵ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ ਸਾਹਿਬ ਵੱਲੋਂ ਇਨਾਮ ਅਤੇ ਸਰਟੀਫਿਕੇਟ ਦੇ ਕੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ।
ਇਸ ਮੌਕੇ ‘ਤੇ ਐੱਮ.ਐੱਲ.ਏ. ਨਰਿੰਦਰ ਭਰਾਜ ਦੇ ਪਤੀ ਮਨਦੀਪ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ। ਛਾਹੜ ਪਿੰਡ ਦੇ ਸਰਪੰਚ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਨੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਲੈਕਚਰ ਦੇ ਕੇ ਵਿਦਿਆਰਥੀਆਂ ਨੂੰ ਹੌਂਸਲਾ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਜੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੋਏ।
ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਮੈਡਮ ਸ਼ਸ਼ੀ ਬਾਲਾ ਪੰਜਾਬੀ ਮਿਸਟ੍ਰੈਸ ਸ.ਮਿ.ਸ.ਆਲੋਅਰਖ ਅਤੇ ਇੰਚਾਰਜ ਵਰਿੰਦਰ ਸਿੰਘ ਡਾਇਟ, ਤਕਨੀਕੀ ਸਹਾਇਕ ਗੁਰਿੰਦਰ ਸਿੰਘ ਅਤੇ ਟੀਮ ਨੇ ਅਣਥੱਕ ਮਿਹਨਤ ਦੇ ਨਾਲ਼ ਇਸ ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਿਆ। ਪ੍ਰਿੰਸੀਪਲ ਡਾਈਟ ਸੰਗਰੂਰ ਸ੍ਰੀਮਤੀ ਵਰਿੰਦਰ ਕੌਰ, ਬੀ.ਐੱਨ.ਓ. ਬਿਪਨ ਚਾਵਲਾ, ਬੀ.ਐੱਨ.ਓ. ਹਰਪ੍ਰੀਤ ਸਿੰਘ ਜੀ,ਡੀ.ਐਸ.ਐਮ. ਸੁਖਦੀਪ ਸਿੰਘ, ਬੀ.ਐਨ.ਓ. ਕੁਲਵੀਰ ਸਿੰਘ ਅਤੇ ਮੁੱਖ ਅਧਿਆਪਕਾ ਮਨਜੋਤ ਕੌਰ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਹਰ ਤਰ੍ਹਾਂ ਦੀ ਮੱਦਦ ਕੀਤੀ ‘ਤੇ ਵਿਦਿਆਰਥੀਆਂ ਨੂੰ ਖੂਬ ਹੱਲਾਸ਼ੇਰੀ ਦਿੱਤੀ। ਵਿਦਿਆਰਥੀਆਂ ਲਈ ਚਾਹ, ਪਾਣੀ ਅਤੇ ਖਾਣੇ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਮਨੋਜ ਕੁਮਾਰ ਮਨੂ ਬਡਰੁੱਖਾਂ ਵੱਲੋਂ ਪ੍ਰੋਗਰਾਮ ਵੈਨਿਯੂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਹਰ ਤਰ੍ਹਾਂ ਦੀ ਮੱਦਦ ਕਰ ਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ।