2 ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕ ਸਸਪੈਂਡ; ਵਿਦਿਆਰਥੀਆਂ ਕੋਲੋਂ ਕਰਵਾਇਆ ਸੀ ਆਹ ਕੰਮ

557

 

ਸਮਸਤੀਪੁਰ:

ਦੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਰਾਂ ‘ਤੇ ਕਿਤਾਬਾਂ ਚੁੱਕਣ ਲਈ ਮਜ਼ਬੂਰ ਕਰਨ ਵਾਲੇ ਮੁੱਖ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਕਥਿਤ ਤੌਰ ‘ਤੇ ਮੁੱਖ ਅਧਿਆਪਕਾਂ ਨੇ ਸਰਕਾਰੀ ਦਫ਼ਤਰ ਤੋਂ ਕਿਤਾਬਾਂ ਲੈਣ ਲਈ ਕਿਹਾ ਸੀ। ਘਟਨਾ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੀ ਹੈ।

ਹਨੂੰਮਾਨਨਗਰ ਮਿਡਲ ਸਕੂਲ ਅਤੇ ਨਰਾਇਣਪੁਰ ਮਿਡਲ ਸਕੂਲ ਦੇ ਮੁੱਖ ਅਧਿਆਪਕਾਂ ਨੇ ਕਥਿਤ ਤੌਰ ‘ਤੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਸਿਰ ‘ਤੇ ਕਿਤਾਬਾਂ ਦਾ ਬੰਡਲ ਚੁੱਕਣ ਲਈ ਮਜਬੂਰ ਕੀਤਾ ਗਿਆ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ‘ਚ ਵਿਦਿਆਰਥੀ ਸਿਰ ‘ਤੇ ਬੋਰੀਆਂ ‘ਚ ਕਿਤਾਬਾਂ ਲੈ ਕੇ ਜਾਂਦੇ ਦੇਖੇ ਜਾ ਸਕਦੇ ਹਨ। ਵਿਦਿਆਰਥੀਆਂ ਨੂੰ ਕਥਿਤ ਤੌਰ ‘ਤੇ ਇਕ ਕਿਲੋਮੀਟਰ ਤੋਂ ਵੱਧ ਪੈਦਲ ਸਫ਼ਰ ਕਰਨਾ ਪਿਆ।

ਇਕ ਅਧਿਆਪਕ ਨੇ ਦੋਸ਼ ਲਾਇਆ ਕਿ ਉਸਨੂੰ ਸਕੂਲ ਦੇ ਮੁੱਖ ਅਧਿਆਪਕ ਨੇ ਵਿਦਿਆਰਥੀਆਂ ਰਾਹੀਂ ਕਿਤਾਬਾਂ ਭੇਜਣ ਲਈ ਕਿਹਾ ਸੀ। ਇਕ ਹੋਰ ਅਧਿਆਪਕ ਨੇ ਕਿਹਾ ਕਿ ਉਹ ਹੁਣ ਬੁੱਢੇ ਹੋ ਗਏ ਹਨ, ਇਸ ਲਈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਚੁੱਕਣ ਲਈ ਕਿਹਾ।

ਵਿਦਿਆਰਥੀਆਂ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਦੋਵਾਂ ਸਕੂਲਾਂ ਦੇ ਹੈੱਡਮਾਸਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ। news-24

 

1 COMMENT

LEAVE A REPLY

Please enter your comment!
Please enter your name here