ਨਵੀਂ ਦਿੱਲੀ-
ਕਾਂਗਰਸ ਪਾਰਟੀ ਦੇ ਸਿਤਾਰੇ ਇਨ੍ਹੀਂ ਦਿਨੀਂ ਹਨੇਰੇ ਵਿੱਚ ਹਨ। ਹਾਲ ਹੀ ‘ਚ ਪਾਰਟੀ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ‘Congress’ ਦਾ ਸਮਰਥਨ ਛੱਡ ਦਿੱਤਾ ਸੀ। ਹੁਣ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਦਿੰਦੇ ਹੋਏ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਸਮੇਤ 64 ਨੇਤਾਵਾਂ ਨੇ ਗੁਲਾਮ ਨਬੀ ਆਜ਼ਾਦ ਦੇ ਸਮਰਥਨ ‘ਚ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ।
ਤਾਰਾ ਚੰਦ ਤੋਂ ਇਲਾਵਾ ਸਾਬਕਾ ਮੰਤਰੀ ਮਾਜਿਦ ਵਾਨੀ, ਡਾਕਟਰ ਮਨੋਹਰ ਲਾਲ ਸ਼ਰਮਾ, ਚੌਧਰੀ ਘਾਰੂ ਰਾਮ ਅਤੇ ਸਾਬਕਾ ਵਿਧਾਇਕ ਠਾਕੁਰ ਬਲਵਾਨ ਸਿੰਘ, ਸਾਬਕਾ ਜਨਰਲ ਸਕੱਤਰ ਵਿਨੋਦ ਮਿਸ਼ਰਾ ਕਾਂਗਰਸ ਛੱਡਣ ਵਾਲੇ ਹਾਈ ਪ੍ਰੋਫਾਈਲ ਨਾਂ ਹਨ।
ਰਿਪੋਰਟਾਂ ਮੁਤਾਬਕ ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਇਨ੍ਹਾਂ ਸਾਰੇ 64 ਨੇਤਾਵਾਂ ਨੇ ਗੁਲਾਮ ਨਬੀ ਆਜ਼ਾਦ ਦੀ ਅਗਵਾਈ ਵਾਲੇ ਸਮੂਹ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰਿਆਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਾਂਝਾ ਅਸਤੀਫਾ ਸੌਂਪਿਆ ਹੈ।