ਨਵੀਂ ਦਿੱਲੀ:
ਏਸੀਬੀ ਦੇ ਵਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਹੋਇਆ ‘ਆਪ’ ਦੇ ਓਖਲਾ ਤੋਂ ਵਿਧਾਇਕ ਅਮਾਨਤੁੱਲਾ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਏ.ਸੀ.ਬੀ ਦਫਤਰ ਦੀ ਬਿਜਾਏ ਅਮਾਨਤੁੱਲਾ ਖਾਨ ਨੂੰ ਰਾਤ ਨੂੰ ਨਜ਼ਦੀਕੀ ਸਿਵਲ ਲਾਈਨ ਥਾਣੇ ਦੇ ਲਾਕਅੱਪ ‘ਚ ਰੱਖਿਆ ਜਾਵੇਗਾ।
ਉਸ ਨੂੰ ਸਵੇਰੇ 12 ਵਜੇ ਤੋਂ ਬਾਅਦ ਸਬੰਧਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਨਾਲ ਹੀ, ACB ਅਮਾਨਤੁੱਲਾ ਖਾਨ ਦੇ ਰਿਮਾਂਡ ਦੀ ਅਪੀਲ ਕਰੇਗੀ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਏਸੀਬੀ ਦੀ ਟੀਮ ਨੇ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।
ਇਸ ਤੋਂ ਪਹਿਲਾਂ ਏਸੀਬੀ ਨੇ ਵੀਰਵਾਰ ਨੂੰ ਵਕਫ਼ ਬੋਰਡ ਨਾਲ ਜੁੜੇ ਦੋ ਸਾਲ ਪੁਰਾਣੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਮਾਨਤੁੱਲਾ ਖਾਨ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਸੀ। ndtv