ਨਵੀਂ ਦਿੱਲੀ
‘ਆਪ’ ਦਾ ਸਾਬਕਾ ਕੌਂਸਲਰ ਹਸੀਬ-ਉਲ-ਹਸਨ ਦਿੱਲੀ ਨਗਰ ਨਿਗਮ (ਐਮਸੀਡੀ) ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਬਾਅਦ ਨਰਾਜ ਹੋ ਕੇ ਅੱਜ ਐਤਵਾਰ ਨੂੰ ਟਾਵਰ ‘ਤੇ ਚੜ੍ਹ ਗਿਆ।
ਉਸ ਨੇ ਪਾਰਟੀ ‘ਤੇ ਦੋਸ਼ ਲਗਾਇਆ ਹੈ ਕਿ ਉਸ ਨਾਲ ਵੱਡੇ ਨੇਤਾਵਾਂ ਨੇ ਧੋਖਾ ਕੀਤਾ ਹੈ, ਆਖਰੀ ਸਮੇਂ ‘ਤੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਅਤੇ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਦਾ ਨਾਂ ਦਿੱਤਾ ਗਿਆ।
ਫਿਲਹਾਲ ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਸਮਝਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹਸਨ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ‘ਆਪ’ ‘ਤੇ ਆਪਣੇ ਕੌਂਸਲਰਾਂ ਅਤੇ ਉਮੀਦਵਾਰਾਂ ਦੇ ਦਸਤਾਵੇਜ਼ ਜ਼ਬਰਦਸਤੀ ਰੱਖਣ ਦਾ ਦੋਸ਼ ਲਾਇਆ ਹੈ।
ਉਹ ਕਹਿ ਰਿਹਾ ਹੈ ਕਿ ਜੇਕਰ ਟਿਕਟ ਨਹੀਂ ਦੇਣੀ ਸੀ ਤਾਂ ਨਾ ਦਿਓ, ਪਰ ਕਾਗਜ਼ ਵਾਪਸ ਕਰ ਦਿਓ। ਨਾਮਜ਼ਦਗੀ ਦਾ ਕੱਲ੍ਹ ਆਖਰੀ ਦਿਨ ਹੈ ਅਤੇ ਪਾਰਟੀ ਉਨ੍ਹਾਂ ਦੇ ਕਾਗਜ਼ ਨਹੀਂ ਦੇ ਰਹੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੂਰਬੀ ਦਿੱਲੀ ਤੋਂ ਕੌਂਸਲਰ ਹਸੀਬ ਉਲ ਹਸਨ ਦਾ ਇੱਕ ਵੀਡੀਓ ਵਾਇਰਲ ਹੋ ਚੁੱਕਾ ਹੈ। ਇਸ ‘ਚ ਉਸ ਨੇ ਖੁਦ ਨਾਲੇ ‘ਚ ਉਤਰ ਕੇ ਉਸ ਦੀ ਸਫਾਈ ਕੀਤੀ ਸੀ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਸੀ। ਦੇਸ਼ ਕਲਿਕ