ਚੰਡੀਗੜ੍ਹ-
ਭਾਜਪਾ ਨੇ ਕਾਂਗਰਸ ਨੂੰ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਝਟਕਾ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਭਾਜਪਾ ‘ਚ ਸ਼ਾਮਲ ਹੋ ਗਏ ਹਨ।
ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਅਤੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਹਰਸ਼ ਮਹਾਜਨ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਹਰਸ਼ ਮਹਾਜਨ ਦੇ ਚੰਬਾ ਤੋਂ ਚੋਣ ਲੜਨ ਦੀ ਸੰਭਾਵਨਾ ਹੈ। ਉਹ ਚੰਬਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਹਰਸ਼ ਮਹਾਜਨ 2003-08 ਤੱਕ ਵੀਰਭੱਦਰ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ।
ਹਰਸ਼ ਮਹਾਜਨ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਸਭ ਤੋਂ ਭਰੋਸੇਮੰਦ ਲੋਕਾਂ ਵਿੱਚੋਂ ਇੱਕ ਸਨ। ਹਰਸ਼ ਮਹਾਜਨ ਨੇ ਵੀਰਭੱਦਰ ਸਿੰਘ ਦੇ ਨਵੇਂ ਵਿਧਾਨ ਸਭਾ ਹਲਕੇ ਅਰਕੀ ਦਾ ਚੋਣ ਪ੍ਰਬੰਧ ਵੀ ਦੇਖਿਆ ਸੀ, ਜਦੋਂ ਵੀਰਭੱਦਰ ਸਿੰਘ ਨੇ ਪੂਰੇ ਸੂਬੇ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਸੰਭਾਲਣੀ ਸੀ।