ਮੁੰਬਈ—
ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ‘ਚ ਇਕ ਲੁਟੇਰੇ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਜੈਲੇਟਿਨ ਬੰਬ ਨਾਲ ਏ.ਟੀ.ਐੱਮ ਮਸ਼ੀਨ ਨੂੰ ਉਡਾ ਦਿੱਤਾ।
ਪਛਾਣ ਨਾ ਹੋਣ ‘ਤੇ ਉਕਤ ਲੁਟੇਰੇ ਨੇ ਏ.ਟੀ.ਐਮ ਸੈਂਟਰ ‘ਤੇ ਲੱਗੇ ਸੀਸੀਟੀਵੀ ‘ਤੇ ਕਾਲੇ ਰੰਗ ਦਾ ਛਿੜਕਾਅ ਕੀਤਾ ਸੀ।
ਜਿਸ ਕਾਰਨ ਏ.ਟੀ.ਐਮ ‘ਚ ਧਮਾਕਾ ਹੋਣ ਦੀ ਘਟਨਾ ਤਾਂ ਦਰਜ ਨਹੀਂ ਹੋ ਸਕੀ, ਪਰ ਸਪਰੇਅ ਮਾਰਨ ਦੀ ਉਸ ਦੀ ਹਰਕਤ ਕੈਮਰੇ ‘ਚ ਕੈਦ ਹੋ ਗਈ ਹੈ।
ਸੀਸੀਟੀਵੀ ਤਸਵੀਰ ਮੁਤਾਬਕ ਇਹ ਘਟਨਾ ਕਰੀਬ 2.30 ਵਜੇ ਦੀ ਹੈ। ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਤਾਰਾ ‘ਚ ਕਰਾੜ ਸ਼ਹਿਰ ਦੇ ਨੇੜੇ ਵਿਦਿਆਨਗਰ ਇਲਾਕੇ ‘ਚ ਵੀ ਇਸੇ ਤਰ੍ਹਾਂ ਦੀ ਲੁੱਟ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਫਿਰ ਧਮਾਕਾ ਹੋਣ ਤੋਂ ਪਹਿਲਾਂ ਹੀ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ।
ਏਟੀਐਮ ਸੈਂਟਰ ਵਿੱਚ ਦੋ ਏਟੀਐਮ ਮਸ਼ੀਨਾਂ ਲਗਾਈਆਂ ਗਈਆਂ। ਪਰ ਲੁਟੇਰੇ ਨੇ ਜੈਲੇਟਿਨ ਬੰਬ ਨਾਲ ਸਿਰਫ ਇੱਕ ਨੂੰ ਉਡਾ ਦਿੱਤਾ। ਦੂਜੀ ਮਸ਼ੀਨ ਠੀਕ ਹੈ। ndtv