Big Breaking: ਪਟਾਕਿਆਂ ਦੇ ਗੋਦਾਮ ‘ਚ ਵੱਡਾ ਧਮਾਕਾ, 7 ਲੋਕਾਂ ਦੀ ਮੌਤ- ਵੇਖੋ ਵੀਡੀਓ

393

 

Massive Fire in Firecracker Godown in Tamil Nadu:

ਤਾਮਿਲਨਾਡੂ ਦੇ ਅਰਿਆਲੂਰ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇੱਥੇ ਵਿਰਾਗਲੂਰ ‘ਚ ਪਟਾਕਿਆਂ ਦੇ ਗੋਦਾਮ ‘ਚ ਅਚਾਨਕ ਧਮਾਕਾ ਹੋ ਗਿਆ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਅਤੇ ਰਾਹਤ ਟੀਮ ਮੌਕੇ ‘ਤੇ ਮੌਜੂਦ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕਰਨਾਟਕ ਦੇ ਬੇਂਗਲੁਰੂ ਸ਼ਹਿਰੀ ਜ਼ਿਲੇ ਦੇ ਅੱਟੀਬੇਲੇ ‘ਚ ਪਟਾਕਿਆਂ ਦੀ ਦੁਕਾਨ ‘ਚ ਅੱਗ ਲੱਗ ਗਈ ਸੀ। ਕਰਨਾਟਕ-ਤਾਮਿਲਨਾਡੂ ਸਰਹੱਦ ‘ਤੇ ਹੋਏ ਇਸ ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਰਨਾਟਕ ਸਰਕਾਰ ਨੇ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਸੀ।

ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਵਾਲੇ ਕਰਨਾਟਕ ਦੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਸਾਡੇ ਅਧਿਕਾਰੀਆਂ ਨੇ ਦੱਸਿਆ ਕਿ ਗੋਦਾਮ ਲਈ ਕੋਈ ਇਜਾਜ਼ਤ ਨਹੀਂ ਸੀ।

ਡਿਪਟੀ ਸੀਐਮ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਂਗੇ। ਹਾਦਸੇ ਤੋਂ ਬਾਅਦ ਮੌਕੇ ਤੋਂ ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। ਅੱਗ ਨਾਲ ਕਈ ਵਾਹਨ ਵੀ ਸੜ ਕੇ ਸੁਆਹ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੱਕ ਵਾਹਨ ਤੋਂ ਪਟਾਕੇ ਉਤਾਰਦੇ ਸਮੇਂ ਵਾਪਰਿਆ।

 

LEAVE A REPLY

Please enter your comment!
Please enter your name here