ਨਵੀਂ ਦਿੱਲੀ–
ਆਬਕਾਰੀ ਨੀਤੀ ਮਾਮਲੇ ਵਿੱਚ ਕਾਰੋਬਾਰੀ ਵਿਜੇ ਨਾਇਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਿਜੇ ਨਾਇਰ ਈਵੈਂਟ ਮੈਨੇਜਮੈਂਟ ਕੰਪਨੀ ਓਨਲੀ ਮਚ ਲਾਊਡਰ ਦੇ ਸਾਬਕਾ ਸੀ.ਈ.ਓ. ਹਨ। ਸਮਾਚਾਰ ਏਜੰਸੀ ਏਐਨਆਈ ਦੇ ਸੂਤਰਾਂ ਅਨੁਸਾਰ ਵਿਜੇ ਨਾਇਰ ਨੂੰ ਸੀਬੀਆਈ ਹੈੱਡਕੁਆਰਟਰ ਬੁਲਾਇਆ ਗਿਆ।
ਪੁੱਛਗਿੱਛ ਤੋਂ ਬਾਅਦ ਨਾਇਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਸਾਜ਼ਿਸ਼ ਰਚਣ, ‘ਕਾਰਟਲਾਈਜ਼ੇਸ਼ਨ’ ਅਤੇ ‘ਚੁਣੇ ਹੋਏ ਲਾਇਸੈਂਸ’ ਲਈ ਗ੍ਰਿਫਤਾਰ ਕੀਤਾ ਗਿਆ ਹੈ।