- ਹਾਦਸੇ ‘ਚ ਕਰੀਬ 20 ਲੋਕ ਜ਼ਖਮੀ- ਪੁਲਿਸ
ਛੱਤੀਸਗੜ੍ਹ-
Chhattisgarh ਦੇ ਭਟਾਪਾੜਾ ਦੇ ਪਿੰਡ ਖਮਾਰੀਆ ਤੋਂ ਇੱਕ ਸੜਕ ਹਾਦਸੇ ਦੀ ਵੱਡੀ ਖ਼ਬਰ ਹੈ। ਟਰੱਕ ਅਤੇ ਪਿਕਅੱਪ ਮਾਲ ਗੱਡੀ ਵਿਚਾਲੇ ਹੋਈ ਟੱਕਰ ‘ਚ 11 ਲੋਕਾਂ ਦੀ ਮੌ.ਤ ਹੋਣ ਦੀ ਸੂਚਨਾ ਹੈ। ਇਸ ਹਾਦਸੇ ‘ਚ ਕਰੀਬ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਸੜਕ ਹਾਦਸੇ ਦੀ ਇਹ ਘਟਨਾ ਵੀਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਪੁਲਿਸ ਜਾਣਕਾਰੀ ਅਨੁਸਾਰ ਸੜਕ ਹਾਦਸੇ ਦੀ ਇਹ ਦਰਦਨਾਕ ਘਟਨਾ ਭਾਟਾਪਾੜਾ ਦਿਹਾਤੀ ਥਾਣਾ ਖੇਤਰ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਹੁਣ ਤੱਕ 11 ਮੌ.ਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਬਚਾਅ ਕਾਰਜ ਜਾਰੀ ਹੈ। ਮ੍ਰਿਤਕਾਂ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਸੜਕ ਹਾਦਸੇ ‘ਚ 11 ਲੋਕਾਂ ਦੀ ਮੌ.ਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਬੀਤੀ ਰਾਤ ਬਲੋਦਾਬਾਜ਼ਾਰ-ਭਾਟਾਪਾੜਾ ਰੋਡ ‘ਤੇ ਹੋਏ ਸੜਕ ਹਾਦਸੇ ‘ਚ 11 ਲੋਕਾਂ ਦੀ ਮੌ.ਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਘਟਨਾ ਵਿੱਚ ਜ਼ਖ਼ਮੀਆਂ ਨੂੰ ਇਲਾਜ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਮ੍ਰਿਤਕਾਂ ਦੇ ਵਾਰਸਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ।