ਨਵੀਂ ਦਿੱਲੀ—
ਇਨ੍ਹੀਂ ਦਿਨੀਂ ਛੱਠ ਪੂਜਾ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੋ ਗੁੱਟ ਇਕ-ਦੂਜੇ ‘ਤੇ ਕੁਰਸੀਆਂ ਸੁੱਟਦੇ ਅਤੇ ਧੱਕਾ-ਮੁੱਕੀ ਕਰਦੇ ਨਜ਼ਰ ਆ ਰਹੇ ਹਨ।
ਮਾਮਲਾ ਝਾਰਖੰਡ ਦੇ ਜਮਸ਼ੇਦਪੁਰ ਦਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਛੱਠ ਪੂਜਾ ਦੇ ਆਯੋਜਨ ਨੂੰ ਲੈ ਕੇ ਦੋਹਾਂ ਨੇਤਾਵਾਂ ਦੇ ਸਮਰਥਕ ਆਪਸ ‘ਚ ਭਿੜ ਗਏ।
ਦੋਵੇਂ ਧੜੇ ਇਲਾਕੇ ਵਿਚ ਪੂਜਾ-ਪਾਠ ਦਾ ਪ੍ਰਬੰਧ ਆਪਣੇ ਹਿਸਾਬ ਨਾਲ ਕਰਨਾ ਚਾਹੁੰਦੇ ਸਨ। ਇਸ ਗੱਲ ਨੂੰ ਲੈ ਕੇ ਆਪਸ ‘ਚ ਬਹਿਸ ਸ਼ੁਰੂ ਹੋ ਗਈ, ਜੋ ਜਲਦੀ ਹੀ ਲੜਾਈ ‘ਚ ਬਦਲ ਗਈ। ndtv