ਵੱਡੀ ਖ਼ਬਰ: ਸਰਕਾਰ ਵੱਲੋਂ ਇੱਕ ਅਧਿਆਪਕ ਸਮੇਤ 3 ਅਧਿਕਾਰੀ ਨੌਕਰੀ ਤੋਂ ਬਰਖ਼ਾਸਤ

483

 

  • ਬਰਖਾਸਤ ਮੁਲਾਜ਼ਮਾਂ ‘ਚ ਇੱਕ ਜੂਨੀਅਰ ਇੰਜੀਨੀਅਰ ਅਤੇ ਅਧਿਆਪਕ ਵੀ ਸ਼ਾਮਲ

ਜੰਮੂ-ਕਸ਼ਮੀਰ –

ਜੰਮੂ-ਕਸ਼ਮੀਰ ਸਰਕਾਰ ਨੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਜਾਰੀ ਰੱਖੀ ਹੋਈ ਹੈ। ਐਤਵਾਰ ਨੂੰ ਤਿੰਨ ਮੁਲਾਜ਼ਮਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਬਰਖਾਸਤ ਕਰ ਦਿੱਤਾ ਗਿਆ। ਇਨ੍ਹਾਂ ਮੁਲਾਜ਼ਮਾਂ ਵਿੱਚ ਇੱਕ ਜੂਨੀਅਰ ਇੰਜੀਨੀਅਰ ਅਤੇ ਅਧਿਆਪਕ ਵੀ ਸ਼ਾਮਲ ਹਨ।

ਇਹ ਕਾਰਵਾਈ ਭਾਰਤ ਦੇ ਸੰਵਿਧਾਨ ਦੀ ਧਾਰਾ 311 ਤਹਿਤ ਕੀਤੀ ਗਈ ਹੈ। ਇਨ੍ਹਾਂ ਸਮੇਤ ਹੁਣ ਤੱਕ 47 ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਜੰਮੂ-ਕਸ਼ਮੀਰ ਸਰਕਾਰ ਮੁਤਾਬਕ ਇਨ੍ਹਾਂ ਬਰਖਾਸਤ ਮੁਲਾਜ਼ਮਾਂ ਦੀਆਂ ਗਤੀਵਿਧੀਆਂ ਨੂੰ ਕਾਨੂੰਨ ਲਾਗੂ ਕਰਨ ਅਤੇ ਖੁਫ਼ੀਆ ਏਜੰਸੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ। ਏਜੰਸੀਆਂ ਨੇ ਇਨ੍ਹਾਂ ਮੁਲਾਜ਼ਮਾਂ ਦੀਆਂ ਗਤੀਵਿਧੀਆਂ ਨੂੰ ਸੂਬੇ ਦੇ ਹਿੱਤਾਂ ਵਿਰੁੱਧ ਪਾਇਆ।

ਬਰਖਾਸਤ ਕੀਤੇ ਗਏ ਕਰਮਚਾਰੀਆਂ ਵਿੱਚ PMGSY (ਲੋਕ ਨਿਰਮਾਣ ਵਿਭਾਗ) ਬਾਂਦੀਪੋਰਾ ਦੇ ਜੂਨੀਅਰ ਇੰਜੀਨੀਅਰ ਮੰਜ਼ੂਰ ਅਹਿਮਦ ਇਟੂ, ਸਮਾਜ ਭਲਾਈ ਵਿਭਾਗ, ਕੁਪਵਾੜਾ ਜ਼ਿਲ੍ਹੇ ਦੇ ਤਹਿਸੀਲ ਹੰਦਵਾੜਾ ਵਿੱਚ ਕ੍ਰਮਵਾਰ ਤਾਇਨਾਤ ਸਈਅਦ ਸਲੀਮ ਅੰਦਰਾਬੀ ਅਤੇ ਰਿਆਸੀ ਵਿੱਚ ਇੱਕ ਮਿਡਲ ਸਕੂਲ ਅਧਿਆਪਕ ਆਰਿਫ਼ ਸ਼ੇਖ ਸ਼ਾਮਲ ਹਨ।

ਮੰਜ਼ੂਰ ਅਹਿਮਦ ਇਟੂ ਅੱਤਵਾਦੀਆਂ ਦੇ ਸਮਰਥਨ ਵਿਚ ਲੋਕਾਂ ਨੂੰ ਲਾਮਬੰਦ ਕਰਨ ਅਤੇ ਨੌਜਵਾਨਾਂ ਨੂੰ ਅੱਤਵਾਦੀ ਰੈਂਕ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਇਸ ਨਾਲ ਸੂਬੇ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ।

ਸਈਅਦ ਸਲੀਮ ਅੰਦਰਾਬੀ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਇਆ ਗਿਆ ਸੀ। ਆਰਿਫ ਸ਼ੇਖ ਪਾਕਿਸਤਾਨ ਤੋਂ ਸੰਚਾਲਿਤ ਅੱਤਵਾਦੀਆਂ ਦੇ ਨਿਰਦੇਸ਼ਾਂ ‘ਤੇ ਆਈਈਡੀ ਲਗਾਉਣ ਵਿਚ ਸ਼ਾਮਲ ਪਾਇਆ ਗਿਆ ਹੈ, ਜਿਸ ਨਾਲ ਜਾਨੀ ਨੁਕਸਾਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਸਰਕਾਰ ਵਿੱਚ ਹੋਣ ਦਾ ਫਾਇਦਾ ਉਠਾਉਣ ਵਾਲੇ ਦੇਸ਼ ਵਿਰੋਧੀ ਅਨਸਰਾਂ ਪ੍ਰਤੀ ਸਰਕਾਰ ਨੇ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੈ।

 

LEAVE A REPLY

Please enter your comment!
Please enter your name here