ਵੱਡੀ ਖ਼ਬਰ: ਬਰਖ਼ਾਸਤ DSP ਬਲਵਿੰਦਰ ਸੇਖੋਂ ਨੂੰ ਕੋਰਟ ਨੇ ਸੁਣਾਈ ਸਜ਼ਾ

470

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਅਦਾਲਤ ਖਿਲਾਫ਼ ਆਪਣੇ ਖੁੱਲ੍ਹੇ ਵਿਚਾਰ ਪੇਸ਼ ਕਰਕੇ ਅਲੋਚਨਾ ਕਰਨ ਵਾਲੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਪ੍ਰਦੀਪ ਸ਼ਰਮਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਵਲੋਂ 6 ਮਹੀਨੇ ਕੈਦ ਦੀ ਸ਼ਜਾ ਅਤੇ 2 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾ ਦਿੱਤੀ।

ਹਾਲਾਂਕਿ ਕੋਰਟ ਵਿਚ ਜੱਜ ਨੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਆਪਣੀ ਕੀਤੀ ਗ਼ਲਤੀ ਤੇ ਮੁਆਫ਼ੀ ਮੰਗਣ ਵਾਸਤੇ ਕਿਹਾ ਗਿਆ ਸੀ, ਪਰ ਸੇਖੋਂ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ।

ਜਾਣਕਾਰੀ ਲਈ ਦੱਸ ਦਈਏ ਕਿ, ਕੁੱਝ ਦਿਨ ਪਹਿਲੋਂ ਅਦਾਲਤ ਖਿਲਾਫ਼ ਟਿੱਪਣੀ ਕਰਨ ਦੇ ਕਾਰਨ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਡੀਐਸਪੀ ਸੇਖੋਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਪੁਲਿਸ ਨੂੰ ਦਿੱਤੇ ਗਏ ਸਨ।

ਪੁਲਿਸ ਦੇ ਵਲੋਂ ਲੁਧਿਆਣਾ ਤੋਂ ਸੇਖੋਂ ਅਤੇ ਉਨ੍ਹਾਂ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸੇਖੋਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਫ਼ ਕਹੀ ਸੀ ਕਿ, ਉਹ ਜ਼ਮਾਨਤ ਅਰਜ਼ੀ ਨਹੀਂ ਲਗਾਉਣਗੇ ਅਤੇ ਹੱਕ ਸੱਚ ਦੀ ਲੜ੍ਹਾਈ ਜਾਰੀ ਰੱਖਣਗੇ।

ਦੱਸਣਾ ਬਣਦਾ ਹੈ ਕਿ, ਤਤਕਾਲੀ ਕਾਂਗਰਸ ਸਰਕਾਰ ਵੇਲੇ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦਾ ਪੇਚ ਫਸਿਆ ਸੀ ਅਤੇ ਜਿਸ ਮਗਰੋਂ ਸੇਖੋਂ ਨੂੰ ਸਰਕਾਰ ਦੇ ਵਲੋਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਹਾਲਾਂਕਿ, ਸੇਖੋਂ ਨੂੰ ਬਰਖ਼ਾਸਤਗੀ ਕਰਨ ਦਾ ਆਧਾਰ ਸੋਸ਼ਲ ਮੀਡੀਆ ਤੇ ਰਾਹੀਂ ਸਰਕਾਰ ਵਿਰੁੱਧ ਟਿੱਪਣੀਆਂ ਕਰਨ ਦਾ ਬਣਾਇਆ ਸੀ।

 

LEAVE A REPLY

Please enter your comment!
Please enter your name here