ਵੱਡੀ ਖ਼ਬਰ: ਸ਼ਰਾਬ ਘੁਟਾਲਾ ਮਾਮਲੇ ‘ਚ ED ਵਲੋਂ “ਆਪ” ਦੇ ਚੋਣ ਇੰਚਾਰਜ ਨੂੰ ਸੰਮਨ ਜਾਰੀ

285

 

ਨਵੀਂ ਦਿੱਲੀ-

ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਦੇ ਦੋਸ਼ਾਂ ਦਰਮਿਆਨ ‘ਆਪ’ ਐਮਸੀਡੀ ਦੇ ਚੋਣ ਇੰਚਾਰਜ ਦੁਰਗੇਸ਼ ਪਾਠਕ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਦਿੱਲੀ ਸਥਿਤ ਈਡੀ ਹੈੱਡਕੁਆਰਟਰ ਤੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਸੂਤਰਾਂ ਮੁਤਾਬਕ ਦੁਰਗੇਸ਼ ਪਾਠਕ ਤੋਂ ਸ਼ਰਾਬ ਨੀਤੀ ਨਾਲ ਜੁੜੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇਗੀ।

ਦੂਜੇ ਪਾਸੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਸੰਮਨ ਕੀਤਾ ਹੈ। ਟਵੀਟ ‘ਚ ‘ਆਪ’ ਨੇਤਾ ਨੇ ਸਵਾਲ ਕੀਤਾ ਕਿ ਕੀ ਕੇਂਦਰੀ ਏਜੰਸੀ ਦਾ ਨਿਸ਼ਾਨਾ ਸ਼ਰਾਬ ਨੀਤੀ ਹੈ ਜਾਂ ਦਿੱਲੀ ਨਗਰ ਨਿਗਮ ਚੋਣਾਂ?

ਟਵੀਟ ਵਿੱਚ ਆਪ ਨੇਤਾ ਨੇ ਕਿਹਾ- ਅੱਜ ਈਡੀ ਨੇ “ਆਪ” ਦੇ ਐਮਸੀਡੀ ਦੇ ਚੋਣ ਇੰਚਾਰਜ ਦੁਰਗੇਸ਼ ਪਾਠਕ ਨੂੰ ਸੰਮਨ ਕੀਤਾ ਹੈ। ਸਾਡੇ MCD ਚੋਣ ਇੰਚਾਰਜ ਦਾ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਨਾਲ ਕੀ ਲੈਣਾ-ਦੇਣਾ ਹੈ? ਕੀ ਉਨ੍ਹਾਂ ਦਾ ਨਿਸ਼ਾਨਾ ਸ਼ਰਾਬ ਨੀਤੀ ਹੈ ਜਾਂ MCD ਚੋਣਾਂ?

LEAVE A REPLY

Please enter your comment!
Please enter your name here