ਵੱਡੀ ਖ਼ਬਰ: ਰਣਬੀਰ ਕਪੂਰ ਨੂੰ ED ਨੇ ਭੇਜੇ ਸੰਮਨ, ਕਈ ਅਦਾਕਾਰ ਰਡਾਰ ਤੇ…

180

 

Ranbir Kapoor ED Summon:

ਬਾਲੀਵੁੱਡ ਦਾ ਚਾਕਲੇਟ ਬੁਆਏ ਕਹੇ ਜਾਣ ਵਾਲੇ ਰਣਬੀਰ ਕਪੂਰ ਇੱਕ ਵੱਡੀ ਸਮੱਸਿਆ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਐਕਟਰ ਨੂੰ ‘ਮਹਾਦੇਵ ਬੁੱਕ’ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਸੰਮਨ ਮਿਲਿਆ ਹੈ। ਅਦਾਕਾਰ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।

ਆਨਲਾਈਨ ਗੇਮਿੰਗ ਮਾਮਲੇ ‘ਚ ਫਸਿਆ ਅਦਾਕਾਰ

ਅਸਲ ‘ਚ ਇਸ ਮਾਮਲੇ ‘ਚ ਰਣਵੀਰ ਕਪੂਰ ਦਾ ਨਾਂ ਸਾਹਮਣੇ ਆਇਆ ਹੈ। ਕਿਉਂਕਿ ਅਭਿਨੇਤਾ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ਦੇ ਦੋਸ਼ੀ ਸੌਰਭ ਚੰਦਰਾਕਰ ਦੇ ਵਿਆਹ ‘ਚ ਸ਼ਾਮਲ ਹੋਏ ਸਨ।

ਦੱਸ ਦੇਈਏ ਕਿ ਸੌਰਭ ‘ਤੇ ਹਵਾਲਾ ਜ਼ਰੀਏ ਸਿਤਾਰਿਆਂ ਨੂੰ ਪੈਸੇ ਦੇਣ ਦਾ ਦੋਸ਼ ਹੈ। ਜਾਣਕਾਰੀ ਮੁਤਾਬਕ ਇਹ ਸੰਮਨ ਰਣਬੀਰ ਕਪੂਰ ਨੂੰ ਪੁੱਛਗਿੱਛ ਲਈ ਭੇਜਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ‘ਚ ਰਣਬੀਰ ਕਪੂਰ ਤੋਂ ਇਲਾਵਾ ਹੋਰ ਸਿਤਾਰਿਆਂ ਦੇ ਨਾਂ ਸਾਹਮਣੇ ਆ ਰਹੇ ਹਨ ਜੋ ਈਡੀ ਦੇ ਰਡਾਰ ‘ਤੇ ਹੋ ਸਕਦੇ ਹਨ।

ਇਸ ਸੂਚੀ ‘ਚ ਸੰਨੀ ਲਿਓਨ, ਪਾਕਿਸਤਾਨੀ ਗਾਇਕ ਆਤਿਫ ਅਸਲਮ, ਰਾਹਤ ਫਤਿਹ ਅਲੀ ਖਾਨ, ਬਾਲੀਵੁੱਡ ਗਾਇਕਾ ਨੇਹਾ ਕੱਕੜ, ਸੰਗੀਤਕਾਰ ਵਿਸ਼ਾਲ ਡਡਲਾਨੀ ਦੇ ਨਾਂ ਸ਼ਾਮਲ ਹਨ।

ਸੌਰਭ ਚੰਦਰਾਕਰ ਦਾ ਵਿਆਹ ਦੁਬਈ ਵਿੱਚ ਹੋਇਆ

ਖਬਰਾਂ ਮੁਤਾਬਕ ਇਸ ਸਾਲ ਦੀ ਸ਼ੁਰੂਆਤ ‘ਚ ਭਾਵ ਫਰਵਰੀ ‘ਚ ਮਹਾਦੇਵ ਬੁੱਕ ਐਪ ਦੇ ਪ੍ਰਮੋਟਰ ਸੌਰਭ ਚੰਦਰਾਕਰ ਦੇ ਵਿਆਹ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਸੌਰਭ ਦਾ ਵਿਆਹ ਦੁਬਈ ਵਿੱਚ ਬਹੁਤ ਹੀ ਧੂਮਧਾਮ ਨਾਲ ਹੋਇਆ ਸੀ।

ਖਬਰਾਂ ਦੀ ਮੰਨੀਏ ਤਾਂ ਇਸ ਵਿਆਹ ‘ਤੇ 200 ਕਰੋੜ ਰੁਪਏ ਖਰਚ ਕੀਤੇ ਗਏ ਸਨ। ਵਿਆਹ ‘ਚ ਪਹੁੰਚ ਕੇ ਕਈ ਸਿਤਾਰਿਆਂ ਨੇ ਪਰਫਾਰਮੈਂਸ ਵੀ ਦਿੱਤੀ।

 

LEAVE A REPLY

Please enter your comment!
Please enter your name here