ਪੰਜਾਬ ਨੈੱਟਵਰਕ, ਚੰਡੀਗੜ੍ਹ-
ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਅੱਜ ਪੁਲਿਸ ਦੇ ਸਾਹਮਣੇ ਹੀ ਸ਼ੂਟਰਾਂ ਦੇ ਵਲੋਂ ਗੋਲੀਆਂ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ।
ਖ਼ਬਰਾਂ ਦੀ ਮੰਨੀਏ ਤਾਂ, ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ ‘ਚ ਸੋਮਵਾਰ ਨੂੰ ਗੈਂਗਸਟਰ ਸੰਦੀਪ ਬਿਸ਼ਨੋਈ ਮਾਰਿਆ ਗਿਆ।
ਮੀਡੀਆ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ, ਪੁਲਿਸ ਦੇ ਸਾਹਮਣੇ ਹੀ ਸ਼ੂਟਰਾਂ ਨੇ ਸ਼ਰੇਆਮ ਗੋਲੀਆਂ ਚਲਾ ਕੇ ਬਿਸ਼ਨੋਈ ਦਾ ਕਤਲ ਕਰ ਦਿੱਤਾ।
ਦੂਜੇ ਪਾਸੇ, ਇਸ ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਹਫੜਾ ਦਫ਼ੜੀ ਵਾਲਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਦੇ ਮੁਤਾਬਿਕ, ਗੈਂਸਗਟਰ ਸੰਦੀਪ ਬਿਸ਼ਨੋਈ ਨੁੰ ਪੁਲਿਸ ਦੇ ਵਲੋਂ ਅੱਜ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ।
ਜਿਵੇਂ ਹੀ ਬਿਸ਼ਨੋਈ ਪੁਲਿਸ ਦੀ ਗੱਡੀ ਵਿਚੋਂ ਬਾਹਰ ਨਿਕਲਿਆ ਤਾਂ, ਉਹਨੂੰ ਸ਼ੂਟਰਾਂ ਨੇ ਗੋਲੀਆਂ ਮਾਰ ਦਿੱਤੀਆਂ। ਮੌਕੇ ਤੇ ਹੀ ਬਿਸ਼ਨੋਈ ਦੀ ਮੌਤ ਹੋ ਗਈ।