ਨਵੀਂ ਦਿੱਲੀ:
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਹਾਰਾਸ਼ਟਰ ਦੇ ਲਕਸ਼ਮੀ ਕੋ-ਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਨਾਲ ਹੀ ਇਸ ਬੈਂਕ ਨੂੰ ਦਿੱਤੇ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਖਾਤਾਧਾਰਕਾਂ ਨੂੰ 5 ਲੱਖ ਰੁਪਏ ਤੱਕ ਵੀ ਵਾਪਸ ਕਰੇ।
ਹਾਲਾਂਕਿ, ਇਸ ਲਈ ਖਾਤਾ ਧਾਰਕਾਂ ਨੂੰ ਆਪਣੀ ਜਮ੍ਹਾਂ ਰਕਮ ਦੇ ਅਨੁਸਾਰ ਬੈਂਕ ਤੋਂ ਪੈਸੇ ਕਢਵਾਉਣ ਲਈ ਅਰਜ਼ੀ ਦੇਣੀ ਪਵੇਗੀ। ਖਾਸ ਗੱਲ ਇਹ ਹੈ ਕਿ ਮਹਾਰਾਸ਼ਟਰ ‘ਚ ਲਕਸ਼ਮੀ ਕੋ-ਆਪਰੇਟਿਵ ਬੈਂਕ ਇਕੱਲਾ ਅਜਿਹਾ ਬੈਂਕ ਨਹੀਂ ਹੈ, ਜਿਸ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ, ਰਿਜ਼ਰਵ ਬੈਂਕ ਨੇ ਮਹਾਰਾਸ਼ਟਰ ਦੇ ਪਨਵੇਲ ਦੇ ਕੰਰਾਲਾ ਨਗਰੀ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਇਸ ਸਹਿਕਾਰੀ ਬੈਂਕ ਕੋਲ ਲੋੜੀਂਦੀ ਪੂੰਜੀ ਨਹੀਂ ਹੈ ਅਤੇ ਇਹ ਆਪਣੇ ਮੌਜੂਦਾ ਜਮ੍ਹਾਂਕਰਤਾਵਾਂ ਦੀ ਪੂਰੀ ਰਕਮ ਮੋੜਨ ਦੀ ਸਥਿਤੀ ਵਿੱਚ ਨਹੀਂ ਹੈ।
ਬੈਂਕ ਦੇ ਲਾਇਸੈਂਸ ਨੂੰ ਰੱਦ ਕਰਨ ਦੀ ਘੋਸ਼ਣਾ ਕਰਦੇ ਹੋਏ, ਕੇਂਦਰੀ ਬੈਂਕ ਨੇ ਕਿਹਾ ਸੀ ਕਿ ਬੈਂਕ ਦੁਆਰਾ ਦਿੱਤੇ ਗਏ ਵੇਰਵਿਆਂ ਦੇ ਅਨੁਸਾਰ, 95 ਫੀਸਦੀ ਜਮ੍ਹਾਕਰਤਾ ਆਪਣੀ ਸਾਰੀ ਜਮ੍ਹਾਂ ਰਕਮ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀਆਈਸੀਜੀਸੀ) ਰਾਹੀਂ ਪ੍ਰਾਪਤ ਕਰਨਗੇ।
ਜੇਕਰ ਬੈਂਕ ਡੁੱਬ ਜਾਂਦਾ ਹੈ, ਤਾਂ ਹਰ ਜਮ੍ਹਾਂਕਰਤਾ ਨੂੰ ਨਵੇਂ ਨਿਯਮਾਂ ਦੇ ਤਹਿਤ ਜਮ੍ਹਾਂ ਰਕਮ ‘ਤੇ ਬੀਮਾ ਕਲੇਮ ਦਾ ਅਧਿਕਾਰ ਹੈ, ਇਸਦੀ ਸੀਮਾ ਪੰਜ ਲੱਖ ਰੁਪਏ ਤੱਕ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਕਰਨਾਲਾ ਨਗਰੀ ਸਹਿਕਾਰੀ ਬੈਂਕ ਦਾ ਲਾਇਸੈਂਸ 9 ਅਗਸਤ ਦੇ ਹੁਕਮਾਂ ਤਹਿਤ ਰੱਦ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ 14 ਜੁਲਾਈ ਨੂੰ, ਆਰ.ਬੀ.ਆਈ. ਨੇ ਲੋੜੀਂਦੀ ਪੂੰਜੀ ਅਤੇ ਕਮਾਈ ਦੀ ਸੰਭਾਵਨਾ ਦੀ ਘਾਟ ਕਾਰਨ ਡਾ. ਸ਼ਿਵਾਜੀਰਾਓ ਪਾਟਿਲ ਨੀਲਾਂਗੇਕਰ ਅਰਬਨ ਕੋਆਪਰੇਟਿਵ ਬੈਂਕ ਲਿਮਟਿਡ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਉਹ ਭੁਗਤਾਨ ਕਰਨ ਵਿੱਚ ਅਸਮਰੱਥ ਸੀ। ndtv