ਵੱਡੀ ਖ਼ਬਰ: ਸੀਨੀਅਰ IAS ਅਫ਼ਸਰ ਵਿਜੇ ਦਹੀਆ ਗ੍ਰਿਫਤਾਰ, ਪੜ੍ਹੋ ਪੂਰਾ ਮਾਮਲਾ

1067

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸੀਨੀਅਰ ਆਈਏਐਸ ਅਧਿਕਾਰੀ ਵਿਜੇ ਦਹੀਆ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ। ਆਈਏਐਸ ਵਿਜੇ ਦਹੀਆ ਨੂੰ ਪੰਚਕੂਲਾ ਦੀ ਸੇਜਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੀਨੀਅਰ ਆਈਏਐਸ ਅਧਿਕਾਰੀ ਵਿਜੇ ਦਹੀਆ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐਂਟੀ ਕੁਰੱਪਸ਼ਨ ਬਿਊਰੋ ਪੰਚਕੂਲਾ ਦੀ ਟੀਮ ਨੇ ਆਈਏਐਸ ਦਹੀਆ ਨੂੰ ਗ੍ਰਿਫ਼ਤਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਰੋਜ਼ਗਾਰ ਕੌਸ਼ਲ ਨਿਗਮ ‘ਚ ਬਿੱਲ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ‘ਚ ਪੂਨਮ ਚੋਪੜਾ ਨੂੰ ਵੀ ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ। ਉਸ ਕੋਲੋਂ ਰਿਸ਼ਵਤ ਦੇ ਪੰਜ ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ।

ਸ਼ਿਕਾਇਤਕਰਤਾ ਰਿੰਕੂ ਮਨਚੰਦਾ ਨੇ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਪੂਨਮ ਚੋਪੜਾ ਨੇ ਹਰਿਆਣਾ ਰੁਜ਼ਗਾਰ ਕੌਸ਼ਲ ਨਿਗਮ ਦੇ ਤਤਕਾਲੀ ਕਮਿਸ਼ਨਰ ਵਿਜੇ ਦਹੀਆ ਨਾਲ ਉਸ ਦੇ ਸਾਹਮਣੇ ਵਟਸਐਪ ‘ਤੇ ਗੱਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 40 ਲੱਖ ਰੁਪਏ ਦੀ ਅਦਾਇਗੀ ਕਰਵਾਉਣ ਲਈ 2 ਲੱਖ ਰੁਪਏ ਐਡਵਾਂਸ ਦਿੱਤੇ ਸਨ।

ਜਿਸ ਦਿਨ ਸ਼ਿਕਾਇਤਕਰਤਾ ਪੂਨਮ ਚੋਪੜਾ ਨੂੰ 3 ਲੱਖ ਰੁਪਏ ਦੀ ਬਕਾਇਆ ਰਾਸ਼ੀ ਦੇਣ ਆਇਆ ਤਾਂ ਉਸ ਦਿਨ ਵੀ ਉਸ ਨੇ ਸ਼ਿਕਾਇਤਕਰਤਾ ਦੇ ਸਾਹਮਣੇ ਵਿਜੇ ਦਹੀਆ ਨਾਲ ਗੱਲ ਕੀਤੀ। ਪੂਨਮ ਚੋਪੜਾ ਨੇ ਉਸ ਨੂੰ ਦੱਸਿਆ ਕਿ ਪਹਿਲਾਂ ਦੋ ਲੱਖ ਰੁਪਏ ਅਤੇ ਹੁਣ ਤਿੰਨ ਲੱਖ ਰੁਪਏ ਆ ਚੁੱਕੇ ਹਨ। ਇਸ ਤੋਂ ਬਾਅਦ ਬਿਊਰੋ ਨੇ ਮਹਿਲਾ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ। ਉਸ ਸਮੇਂ ਪੂਨਮ ਚੋਪੜਾ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਸੀ।

LEAVE A REPLY

Please enter your comment!
Please enter your name here