BIG NEWS: ਭਾਜਪਾ ਸੰਸਦ ਨੂੰ ਅਦਾਲਤ ਨੇ ਸੁਣਾਈ 2 ਸਾਲ ਕੈਦ ਦੀ ਸਜ਼ਾ

403

 

  • 12 ਸਾਲ ਪੁਰਾਣੇ ਮਾਮਲੇ ‘ਚ ਭਾਜਪਾ ਸੰਸਦ ਰਾਮਸ਼ੰਕਰ ਕਥੇਰੀਆ ਨੂੰ 2 ਸਾਲ ਦੀ ਸਜ਼ਾ

ਆਗਰਾ

ਉੱਤਰ ਪ੍ਰਦੇਸ਼ (ਯੂਪੀ) ਦੇ ਇਟਾਵਾ ਤੋਂ ਭਾਜਪਾ ਸੰਸਦ ਰਾਮ ਸ਼ੰਕਰ ਕਥੇਰੀਆ ਨੂੰ ਆਗਰਾ ਦੀ ਅਦਾਲਤ ਨੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਕਥੇਰੀਆ ਨੂੰ ਧਾਰਾ 147 ਅਤੇ 323 ਤਹਿਤ ਦੋਸ਼ੀ ਠਹਿਰਾਇਆ ਹੈ।

ਬੀਜੇਪੀ ਸਾਂਸਦ ਉੱਤੇ ਸਾਕੇਤ ਮਾਲ ਵਿੱਚ ਟੋਰੇਂਟ ਕੰਪਨੀ ਦੇ ਦਫ਼ਤਰ ਵਿੱਚ ਹੰਗਾਮਾ ਕਰਕੇ ਭੰਨਤੋੜ ਕਰਨ ਦਾ ਇਲਜ਼ਾਮ ਹੈ। ਇਹ ਘਟਨਾ 16 ਨਵੰਬਰ 2011 ਨੂੰ ਵਾਪਰੀ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ।

ਇਸ ਦੇ ਨਾਲ ਹੀ 50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਜਿਹੇ ‘ਚ ਰਾਮ ਸ਼ੰਕਰ ਕਥੇਰੀਆ ਦੀ ਸੰਸਦ ਦੀ ਮੈਂਬਰਸ਼ਿਪ ਖਤਮ ਹੋ ਸਕਦੀ ਹੈ।

ਦੱਸ ਦੇਈਏ ਕਿ ਟੋਰੇਂਟ ਪਾਵਰ ਲਿਮਟਿਡ ਆਗਰਾ ਦੇ ਸਾਕੇਤ ਮਾਲ ਦਫਤਰ ਵਿੱਚ ਮੈਨੇਜਰ ਭਾਵੇਸ਼ ਰਸਿਕ ਲਾਲ ਸ਼ਾਹ ਬਿਜਲੀ ਚੋਰੀ ਦੇ ਮਾਮਲਿਆਂ ਦੀ ਸੁਣਵਾਈ ਅਤੇ ਨਿਪਟਾਰਾ ਕਰ ਰਹੇ ਸਨ।

ਇਸ ਦੌਰਾਨ ਸਥਾਨਕ ਸਾਂਸਦ ਰਾਮ ਸ਼ੰਕਰ ਕਥੇਰੀਆ ਦੇ ਨਾਲ ਆਏ 10 ਤੋਂ 15 ਸਮਰਥਕ ਭਾਵੇਸ਼ ਰਸਿਕ ਲਾਲ ਸ਼ਾਹ ਦੇ ਦਫਤਰ ‘ਚ ਦਾਖਲ ਹੋ ਗਏ ਅਤੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ।

ਕਥੇਰੀਆ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਮਾਮਲਾ ਦਰਜ

ਇਸ ਤੋਂ ਬਾਅਦ ਟੋਰੈਂਟ ਪਾਵਰ ਦੇ ਸੁਰੱਖਿਆ ਇੰਸਪੈਕਟਰ ਸਮੀਧੀ ਲਾਲ ਨੇ ਹਰੀਪਰਵਤ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ। ਤਹਿਰੀਰ ਦੇ ਆਧਾਰ ‘ਤੇ ਸੰਸਦ ਮੈਂਬਰ ਰਾਮ ਸ਼ੰਕਰ ਕਥੇਰੀਆ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਮਾਮਲੇ ‘ਚ ਹਰੀਪਰਵਤ ਥਾਣਾ ਪੁਲਸ ਨੇ ਸੰਸਦ ਮੈਂਬਰ ਰਾਮ ਸ਼ੰਕਰ ਕਥੇਰੀਆ ਖਿਲਾਫ ਅਦਾਲਤ ‘ਚ ਚਾਰਜਸ਼ੀਟ ਭੇਜੀ ਸੀ। ਮਾਮਲੇ ‘ਚ ਗਵਾਹੀ ਅਤੇ ਬਹਿਸ ਦੀ ਪ੍ਰਕਿਰਿਆ ਪੂਰੀ ਹੋਣ ‘ਤੇ ਸ਼ਨੀਵਾਰ ਨੂੰ ਫੈਸਲਾ ਸੁਣਾਇਆ ਗਿਆ।

ਸਜ਼ਾ ਮਿਲਣ ਤੋਂ ਬਾਅਦ ਰਾਮ ਸ਼ੰਕਰ ਕਥੇਰੀਆ ਨੇ ਕੀ ਕਿਹਾ?

ਭਾਜਪਾ ਸੰਸਦ ਰਾਮ ਸ਼ੰਕਰ ਕਥੇਰੀਆ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਮੈਂ ਮਾਣਯੋਗ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ। ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ, ਮੈਂ ਅੱਗੇ ਅਪੀਲ ਕਰਾਂਗਾ।

ਰਾਮ ਸ਼ੰਕਰ ਕਥੇਰੀਆ ਆਗਰਾ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਉਹ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।

 

LEAVE A REPLY

Please enter your comment!
Please enter your name here