ਜਬਲਪੁਰ (ਐੱਮ. ਪੀ.)
ਭਾਰਤੀ ਜਨਤਾ ਪਾਰਟੀ ਦੇ ਵਲੋਂ ਭਾਜਪਾ ਨੇਤਾ ਸ਼ਸ਼ੀਕਾਂਤ ਸੋਨੀ ‘ਤੇ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਜਪਾ ‘ਚੋਂ ਕੱਢ ਦਿੱਤਾ ਗਿਆ ਹੈ।
ਪਾਰਟੀ ਨੇ ਸੋਨੀ ਨੂੰ 6 ਸਾਲਾਂ ਲਈ ਬਾਹਰ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਜੀਐਸ ਠਾਕੁਰ ਨੇ ਸ਼ੁੱਕਰਵਾਰ ਸ਼ਾਮ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ।
ਉਨ੍ਹਾਂ ਲਿਖਿਆ- ਸ਼ਸ਼ੀਕਾਂਤ ਸੋਨੀ ਦਾ ਇਹ ਕਾਰਾ ਸ਼ਰਮਨਾਕ ਹੈ ਅਤੇ ਇਸ ਨਾਲ ਪਾਰਟੀ ਦੇ ਅਕਸ ‘ਤੇ ਬੁਰਾ ਅਸਰ ਪਿਆ ਹੈ।