ਗੜ੍ਹਮੁਕਤੇਸ਼ਵਰ:
ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਕਿਤਾਬਾਂ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਗੜ੍ਹਮੁਕਤੇਸ਼ਵਰ ਬਲਾਕ ਰਿਸੋਰਸ ਸੈਂਟਰ (ਬੀਆਰਸੀ) ਦਾ ਹੈ। ਖ਼ਬਰਾਂ ਇਹ ਹਨ ਕਿ, ਇਹ ਕਿਤਾਬਾਂ ਮੁਲਾਜ਼ਮਾਂ ਨੇ ਖੁਦ ਵੇਚੀਆਂ ਸਨ।
ਇੱਥੇ ਸਰਕਾਰੀ ਸਕੂਲ ਦੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਵਿੱਚ ਕਿਤਾਬਾਂ ਵੰਡਣ ਲਈ ਆਈਆਂ ਸਨ ਪਰ ਇੱਥੇ ਸਰਕਾਰੀ ਮੁਲਾਜ਼ਮਾਂ ਨੇ ਇਹ ਕਿਤਾਬਾਂ ਕਬਾੜ ਦੀ ਦੁਕਾਨ ਵਿੱਚ ਵੇਚ ਦਿੱਤੀਆਂ। ਕਿਤਾਬ ਵੇਚਣ ਵਾਲੇ ਮੁਲਜ਼ਮ ਪਰਵੇਜ਼ ਅਤੇ ਪ੍ਰਸ਼ਾਂਤ ਹਨ।
ਜਿਵੇਂ ਹੀ ਬੀਡੀਓ ਨੂੰ ਮਾਮਲੇ ਦੀ ਜਾਣਕਾਰੀ ਮਿਲੀ, ਉਹ ਆਪਣੀ ਟੀਮ ਸਮੇਤ ਕਬਾੜ ਦੀ ਦੁਕਾਨ ‘ਤੇ ਪਹੁੰਚੇ। ਮੌਕੇ ’ਤੇ ਪਹੁੰਚ ਕੇ ਪਤਾ ਲੱਗਾ ਕਿ ਦੋਵੇਂ ਮੁਲਾਜ਼ਮ ਕਾਰ ’ਚ ਰੱਖ ਕੇ ਬੱਚਿਆਂ ਨੂੰ ਵੰਡਣ ਲਈ ਕਿਤਾਬਾਂ ਲੈ ਕੇ ਆਏ ਸਨ। ਜਿਸ ਨੂੰ ਉਹ ਕਬਾੜ ਦੀ ਦੁਕਾਨ ‘ਤੇ ਵੇਚ ਰਹੇ ਸਨ।
ਇਸ ‘ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ndtv