ਗੁਜਰਾਤ-
ਬੈਂਕ ਆਫ ਇੰਡੀਆ ਦੇ ਕਰਮਚਾਰੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਨਡਿਆਦ ਬਰਾਂਚ ਵਿੱਚ ਇੱਕ ਗਾਹਕ ਨੇ ਮਨੀਸ਼ ਧਨਗਰ ਨਾਮ ਦੇ ਇਸ ਮੁਲਾਜ਼ਮ ਨੂੰ 10 ਵਾਰ ਥੱਪੜ ਮਾਰਿਆ।
#WATCH 3 फरवरी को बैंक ऑफ इंडिया की नडियाद शाखा के एक कर्मचारी को बैंक ऋण के मुद्दे पर एक ग्राहक ने पीटा। नडियाद टाउन थाने में एससी-एसटी (अत्याचार निवारण अधिनियम) के तहत मामला दर्ज किया गया है। pic.twitter.com/GiBwQjObKk
— ANI_HindiNews (@AHindinews) February 5, 2023
ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਇਸ ਬ੍ਰਾਂਚ ‘ਚ ਅਧਿਕਾਰੀ ਦੇ ਤੌਰ ‘ਤੇ ਲੋਨ ਡੈਸਕ ਨੂੰ ਸੰਭਾਲ ਰਿਹਾ। ਸਮਰਥ ਨਾਂ ਦੇ ਇਕ ਗਾਹਕ ਨੇ ਕਰਜ਼ੇ ਸਬੰਧੀ ਕੁਝ ਜ਼ਰੂਰੀ ਦਸਤਾਵੇਜ਼ ਮੰਗਣ ‘ਤੇ ਮੁਲਾਜ਼ਮ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
BERAKING- ਭਿਆਨਕ ਸੜਕ ਹਾਦਸੇ ‘ਚ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਮੌਤ
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਧਨਗਰ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਸਮਰਥ ਬ੍ਰਹਮਭੱਟ ਨਾਂ ਦਾ ਗਾਹਕ ਬ੍ਰਾਂਚ ‘ਚ ਆਇਆ ਅਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਧਨਗਰ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਮੈਨੂੰ ਕਈ ਵਾਰ ਚਪੇੜਾਂ ਮਾਰੀਆਂ। ਜਦੋਂ ਬੈਂਕ ਦੇ ਇਕ ਹੋਰ ਕਰਮਚਾਰੀ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਮਰਥ ਦੇ ਦੋਸਤ ਪਾਰਥ ਨੇ ਉਸਦੀ ਵੀ ਕੁੱਟਮਾਰ ਕੀਤੀ।
ਭਗਵੰਤ ਮਾਨ ਸਰਕਾਰ ਕੋਲ ਅਧਿਆਪਕਾਂ ਨੂੰ ਤਨਖ਼ਾਹਾਂ ਦੇਣ ਲਈ ਬਜਟ ਨਹੀਂ? ਕੀ ਇਹੋ ਹੈ ਬਦਲਾਅ?
ਮਨੀਸ਼ ਧਨਗਰ ਅਨੁਸਾਰ ਸਮਰਥ ਨੇ ਬੈਂਕ ਤੋਂ ਹੋਮ ਲੋਨ ਲਿਆ ਸੀ। ਆਡਿਟ ‘ਚ ਸਾਹਮਣੇ ਆਇਆ ਕਿ ਉਸ ਨੇ ਘਰ ਦੀ ਬੀਮਾ ਪਾਲਿਸੀ ਦੀ ਕਾਪੀ ਬੈਂਕ ‘ਚ ਜਮ੍ਹਾ ਨਹੀਂ ਕਰਵਾਈ ਸੀ। ਘਰ ਵੀ ਬੈਂਕ ਕੋਲ ਗਿਰਵੀ ਨਹੀਂ ਸੀ, ਜਿਸ ਕਾਰਨ ਬੈਂਕ ਨੂੰ ਬੀਮਾ ਪਾਲਿਸੀ ਦੀ ਲੋੜ ਸੀ।
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਆਊਸਟਸੋਰਸ ਤਹਿਤ ਭਰਤੀ ‘ਚ ਰਾਖਵਾਂਕਰਨ ਨੀਤੀ ਦੀ ਹੋਵੇਗੀ ਪਾਲਣਾ
ਇਸ ਸਬੰਧੀ ਬੈਂਕ ਤੋਂ ਸਮਰਥ ਨੂੰ ਲਗਾਤਾਰ ਫੋਨ ਕੀਤਾ ਜਾ ਰਿਹਾ ਸੀ। ਬੈਂਕ ਤੋਂ ਵਾਰ-ਵਾਰ ਫੋਨ ਆਉਣ ਕਾਰਨ ਸਮਰਥ ਕਾਫੀ ਨਾਰਾਜ਼ ਸੀ। ਸਮਰਥ ਨੇ ਫੋਨ ‘ਤੇ ਧਮਕੀ ਦਿੱਤੀ ਸੀ ਕਿ ਉਹ ਬੀਮਾ ਪਾਲਿਸੀ ਜਮ੍ਹਾ ਨਹੀਂ ਕਰਵਾਏਗਾ। ਅਖੀਰ ਸਮਰਥ ਬੈਂਕ ਆਇਆ ਅਤੇ ਮਨੀਸ਼ ਨੇ ਉਸ ਤੋਂ ਘਰ ਦੀ ਬੀਮਾ ਪਾਲਿਸੀ ਮੰਗੀ ਤਾਂ ਉਹ ਉਸ ਨਾਲ ਲੜਨ ਲੱਗ ਪਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ਬਰ ਸ੍ਰੋਤ- ਭਾਸਕਰ