Breaking: ਕਾਂਗਰਸੀ ਵਿਧਾਇਕ ‘ਤੇ ਜਾਨਲੇਵਾ ਹਮਲਾ; ਸਮਰਥਕਾਂ ਨੇ ਕੀਤੀ ਭੰਨਤੋੜ, ਲਾਈ ਅੱਗ

1229

 

ਅਹਿਮਦਾਬਾਦ:

ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਚੋਣ ਰੈਲੀਆਂ ਦੇ ਨਾਲ-ਨਾਲ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਵੀ ਤੇਜ਼ ਹੁੰਦਾ ਜਾ ਰਿਹਾ ਹੈ।

ਕਾਂਗਰਸ ਵਿਧਾਇਕ ਅਨੰਤ ਪਟੇਲ ‘ਤੇ ਸ਼ਨੀਵਾਰ ਨੂੰ ਨਵਸਾਰੀ ਜ਼ਿਲੇ ਦੇ ਖੇਰਗਾਮ ‘ਚ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਉਸ ਦੇ ਸਿਰ ‘ਤੇ ਸੱਟ ਲੱਗੀ ਹੈ।

ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਕਬਾਇਲੀ ਨੇਤਾ ਅਨੰਤ ਪਟੇਲ ਦੇ ਸਮਰਥਨ ਵਿੱਚ ਸ਼ਨੀਵਾਰ ਰਾਤ ਪ੍ਰਦਰਸ਼ਨਕਾਰੀਆਂ ਦੀ ਇੱਕ ਵੱਡੀ ਭੀੜ ਇਕੱਠੀ ਹੋਈ। ਉਸ ਦੇ ਸਮਰਥਨ ਵਿੱਚ ਭੀੜ ਨੇ ਇੱਕ ਦੁਕਾਨ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਭੰਨਤੋੜ ਕੀਤੀ।

ਇਸ ਘਟਨਾ ਬਾਰੇ ਅਨੰਤ ਪਟੇਲ ਨੇ ਦੱਸਿਆ ਕਿ ਜਦੋਂ ਮੈਂ ਮੀਟਿੰਗ ਲਈ ਨਵਸਾਰੀ ਦੇ ਖੇਰਗਾਮ ਪਹੁੰਚ ਰਿਹਾ ਸੀ ਤਾਂ ਜ਼ਿਲ੍ਹਾ ਪੰਚਾਇਤ ਦੇ ਮੁਖੀ ਅਤੇ ਉਸ ਦੇ ਗੁੰਡਿਆਂ ਨੇ ਮੇਰੀ ਕਾਰ ਦੀ ਭੰਨਤੋੜ ਕੀਤੀ ਅਤੇ ਮੇਰੀ ਕੁੱਟਮਾਰ ਕੀਤੀ। ਉਹ ਕਹਿ ਰਹੇ ਸਨ ਕਿ ਤੁਸੀਂ ਕਬਾਇਲੀ ਹੋ ਕੇ ਨੇਤਾ ਬਣ ਰਹੇ ਹੋ, ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ; ਕਿਸੇ ਕਬਾਇਲੀ ਨੂੰ ਇੱਥੇ ਚੱਲਣ ਨਹੀਂ ਦੇਵਾਂਗੇ। nbt

 

LEAVE A REPLY

Please enter your comment!
Please enter your name here