Big Breaking: ਲਾਰੇਂਸ ਗੈਂਗ ਅਤੇ ਪੁਲਿਸ ਵਿਚਾਲੇ ਮੁੱਠਭੇੜ, 2 ਗੈਂਗਸਟਰ ਗ੍ਰਿਫਤਾਰ

470

 

ਪੰਜਾਬ ਨੈੱਟਵਰਕ, ਨਵੀਂ ਦਿੱਲੀ-

ਲਾਰੇਂਸ ਗੈਂਗ ਅਤੇ ਦਿੱਲੀ ਪੁਲਿਸ ਦੇ ਸੈਪਸ਼ਲ ਸੈੱਲ ਵਿਚਾਲੇ ਮੁੱਠਭੇੜ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਨਿਊਜ਼-18 ਦੀ ਖ਼ਬਰ ਮੁਤਾਬਿਕ, ਪੁਲਿਸ ਜਦੋਂ ਲਾਰੇਂਸ ਗੈਂਗ ਦੇ ਗੁਰਗਿਆਂ ਨੂੰ ਫੜਨ ਗਈ ਤਾਂ, ਉਕਤ ਗੁਰਗਿਆਂ ਦੇ ਵਲੋਂ ਪੁਲਿਸ ਤੇ ਫਾਈਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਫਾਈਰਿੰਗ ਕੀਤੀ।

ਪਰ, ਸੂਝ-ਬੂਝ ਦੇ ਨਾਲ ਉਕਤ ਗੈਂਗਸਟਰਾਂ ਨੁੰ ਪੁਲਿਸ ਨੇ ਬਿਨ੍ਹਾਂ ਜ਼ਖਮੀ ਕੀਤੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਦੀਪਕ ਉਰਫ਼ ਪੋਪਟ ਅਤੇ ਗੁਲਸ਼ਨ ਉਰਫ਼ ਗੁਲੀਆ ਵਜੋਂ ਹੋਈ ਹੈ, ਜੋ ਕਿ ਹਰਿਆਣੇ ਦੇ ਰਹਿਣ ਵਾਲੇ ਸਨ।

ਪੁਲਿਸ ਮੁਤਾਬਿਕ, ਉਕਤ ਗੈਂਗਸਟਰਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

LEAVE A REPLY

Please enter your comment!
Please enter your name here