BREAKING- ਸਰਕਾਰੀ ਕਲਰਕ ਦਾ ਗੋ.ਲੀਆਂ ਮਾਰ ਕੇ ਕਤ.ਲ

687

 

  • ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ

ਬਿਹਾਰ

ਬਿਹਾਰ ਦੇ ਸੀਵਾਨ ਜ਼ਿਲੇ ਦੇ ਮਹਾਦੇਵਾ ਓਪੀ ਥਾਣਾ ਖੇਤਰ ਦੇ ਰਾਮਦੇਵ ਨਗਰ ‘ਚ ਅਵਧੇਸ਼ ਸਿੰਘ ਦੇ ਘਰ ਕਿਰਾਏ ‘ਤੇ ਰਹਿ ਰਹੇ ਜ਼ਿਲਾ ਪ੍ਰੀਸ਼ਦ ‘ਚ ਕੰਮ ਕਰਦੇ ਕਲਰਕ ਰਾਕੇਸ਼ ਪਾਠਕ ਉਰਫ ਵਿੱਕੀ ਪਾਠਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਵਿੱਕੀ ਦੀ ਲਾ.ਸ਼ ਬੈੱਡ ‘ਤੇ ਖੂ.ਨ ਨਾਲ ਲੱਥ.ਪੱਥ ਪਈ ਸੀ।

ਪੁਲਿਸ ਨੇ ਮੌਕੇ ਤੋਂ ਇੱਕ ਗੋਲੀ ਦਾ ਖੋਲ ਅਤੇ ਸ਼ਰਾਬ ਦਾ ਇੱਕ ਖਾਲੀ ਪੈਕਟ ਬਰਾਮਦ ਕੀਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਵਿੱਕੀ ਪਾਠਕ ਦੇ ਸਿਰ ‘ਚ ਗੋਲੀ ਲੱਗੀ – ਪੁਲਿਸ

ਇਸ ਪੂਰੀ ਘਟਨਾ ਤੋਂ ਬਾਅਦ ਮਹਾਦੇਵ ਓਪੀ ਦੇ ਥਾਣਾ ਮੁਖੀ ਕੁੰਦਨ ਕੁਮਾਰ ਪਾਂਡੇ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ ਅਸੀਂ ਮੌਕੇ ‘ਤੇ ਪਹੁੰਚ ਗਏ। ਜਦੋਂ ਅਸੀਂ ਕਮਰੇ ‘ਚ ਪਹੁੰਚੇ ਤਾਂ ਦਰਵਾਜ਼ਾ ਖੁੱਲ੍ਹਾ ਸੀ ਅਤੇ ਵਿੱਕੀ ਦੀ ਲਾਸ਼ ਬੈੱਡ ‘ਤੇ ਪਈ ਸੀ।

ਉਥੋਂ ਮੌਕੇ ‘ਤੇ ਗੋਲੀ ਦਾ ਖਾਲੀ ਖੋਲ ਬਰਾਮਦ ਹੋਇਆ ਹੈ। ਵਿੱਕੀ ਪਾਠਕ ਦੇ ਸਿਰ ‘ਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਿੱਕੀ ਪਾਠਕ ਅਣਵਿਆਹਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

LEAVE A REPLY

Please enter your comment!
Please enter your name here