Breaking News: ਆਪ ਸਰਕਾਰ ਦੇ ਇੱਕ ਹੋਰ ਮੰਤਰੀ ਨੇ ਦਿੱਤਾ ਅਸਤੀਫ਼ਾ, ਟਵੀਟ ਕਰਕੇ ਖੁਦ ਦਿੱਤੀ ਜਾਣਕਾਰੀ

740

 

ਨਵੀਂ ਦਿੱਲੀ-

ਆਪ ਸਰਕਾਰ ਦੇ ਇੱਕ ਹੋਰ ਮੰਤਰੀ ਨੇ ਐਤਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਦਿੱਲੀ ਸਰਕਾਰ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਐਤਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਉਹ ਹਾਲ ਹੀ ‘ਚ ਦੇਵੀ-ਦੇਵਤਿਆਂ ‘ਤੇ ਦਿੱਤੇ ਆਪਣੇ ਬਿਆਨ ਨਾਲ ਸੁਰਖੀਆਂ ‘ਚ ਆਏ ਸਨ, ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ।

ਆਪਣਾ ਅਸਤੀਫਾ ਪੱਤਰ ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ, ‘ਅੱਜ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਹੈ ਅਤੇ ਦੂਜੇ ਪਾਸੇ ਮਨਿਆਵਰ ਕਾਂਸ਼ੀ ਰਾਮ ਸਾਹਿਬ ਦੀ ਬਰਸੀ ਵੀ ਹੈ। ਅਜਿਹੇ ਇਤਫਾਕ ਨਾਲ ਅੱਜ ਮੈਂ ਕਈ ਬੰਧਨਾਂ ਤੋਂ ਮੁਕਤ ਹੋ ਗਿਆ ਸੀ ਅਤੇ ਅੱਜ ਮੇਰਾ ਮੁੜ ਜਨਮ ਹੋਇਆ ਹੈ। ਹੁਣ ਮੈਂ ਬਿਨਾਂ ਕਿਸੇ ਰੋਕ-ਟੋਕ ਦੇ ਹੋਰ ਮਜ਼ਬੂਤੀ ਨਾਲ ਸਮਾਜ ‘ਤੇ ਹੱਕਾਂ ਅਤੇ ਅੱਤਿਆਚਾਰਾਂ ਦੀ ਲੜਾਈ ਜਾਰੀ ਰੱਖਾਂਗਾ।’

LEAVE A REPLY

Please enter your comment!
Please enter your name here