ਨਵੀਂ ਦਿੱਲੀ-
ਇੱਕ ਪਾਸੇ ਜਿਥੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤੇ ਹਨ ਅਤੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਕਾਂਗਰਸ ਨੂੰ ਵੱਡੇ ਵੱਡੇ ਲੀਡਰ ਛੱਡ ਕੇ ਜਾ ਰਹੇ ਹਨ। ਅਸਾਮ ਦੇ ਵੱਡੇ ਨੇਤਾ ਕਮਰੂਲ ਇਸਲਾਮ ਚੌਧਰੀ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ।
Kamrul Islam Choudhury, General Secretary of Assam Pradesh Congress Committee (APCC), tenders his resignation from the primary membership of the Congress party.
The resignation was stated due to the "directionless & confused leadership of Congress during the last few months." pic.twitter.com/MXwz1qtMf4
— ANI (@ANI) September 11, 2022
ਉਨ੍ਹਾਂ ਨੇ ਅਸਾਮ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਚੌਧਰੀ ਨੇ ਆਪਣਾ ਅਸਤੀਫਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਕਮਰੂਲ ਇਸਲਾਮ ਚੌਧਰੀ ਨੇ ਅਸਤੀਫ਼ੇ ਦਾ ਕਾਰਨ ਕਾਂਗਰਸ ਦੀ ਪਿਛਲੇ ਕੁਝ ਮਹੀਨਿਆਂ ਵਿੱਚ ਦਿਸ਼ਾਹੀਣ ਅਤੇ ਉਲਝੀ ਹੋਈ ਲੀਡਰਸ਼ਿਪ ਨੂੰ ਦੱਸਿਆ ਹੈ।