Breaking News: ਰੇਤ ਮਾਫ਼ੀਆ ਵੱਲੋਂ ਗੋਲੀਆਂ ਮਾਰ ਕੇ 5 ਲੋਕਾਂ ਦਾ ਕਤਲ

755

 

Bihar Crime:

ਰੇਤ ਮਾਫ਼ੀਆ ਵਲੋਂ ਭਿਆਨਕ ਗੋਲੀਬਾਰੀ ਦੀ ਖਬਰ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਰਾਉਂਡ ਫਾਇਰ ਕੀਤੇ ਗਏ। ਇਸ ਘਟਨਾ ‘ਚ ਪੰਜ ਲੋਕਾਂ ਦੇ ਕਤਲ ਹੋਣ ਦੀ ਸੂਚਨਾ ਸਾਹਮਣੇ ਆਈ ਹੈ।

ਹਾਲਾਂਕਿ ਘਟਨਾ ਦੀ ਵਿਸਤ੍ਰਿਤ ਜਾਣਕਾਰੀ ਦੀ ਅਜੇ ਉਡੀਕ ਹੈ। ਮਿਲੀ ਜਾਣਕਾਰੀ ਅਨੁਸਾਰ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ‘ਚ ਦਬਦਬਾ ਹੋਣ ਕਾਰਨ ਅੰਨ੍ਹੇਵਾਹ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਹੈ।

ਜਾਣਕਾਰੀ ਮੁਤਾਬਕ ਰੇਤ ਮਾਫੀਆ ਨੇ ਪਟਨਾ ਦੇ ਬਿਹਟਾ ‘ਚ ਸੈਂਕੜੇ ਰਾਊਂਡ ਫਾਇਰ ਕੀਤੇ। ਇਹ ਘਟਨਾ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦਬਦਬੇ ਕਾਰਨ ਹੋਈ ਹੈ।

ਮਾਮਲਾ ਬੀਹਟਾ-ਮਨੇਰ ਸਰਹੱਦ, ਅਮਾਨਾਬਾਦ ਦੇ ਸੋਨ ਤੱਟਵਰਤੀ ਖੇਤਰ ਅਤੇ ਕਟੇਸਰ ਦਾ ਹੈ। ਇਸ ਵਿੱਚ ਪੰਜ ਲੋਕਾਂ ਦੀ ਮੌਤ ਦੀ ਖ਼ਬਰ ਆ ਰਹੀ ਹੈ।

ਫਿਲਹਾਲ ਪੁਲਸ ਨੇ ਇਸ ਮਾਮਲੇ ‘ਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਇੱਥੇ ਗੋਲੀਬਾਰੀ ਦੀ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। patrika

 

LEAVE A REPLY

Please enter your comment!
Please enter your name here