ਚੰਡੀਗੜ੍ਹ/ਸੋਨੀਪਤ
ਹਰਿਆਣਾ ਵਿਜੀਲੈਂਸ ਟੀਮ ਨੇ ਬਿਜਲੀ ਵਿਭਾਗ ਦੇ ਲਾਈਨਮੈਨ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਟੀਮ ਨੂੰ ਸ਼ਿਕਾਇਤ ਮਿਲੀ ਸੀ ਕਿ ਲਾਈਨਮੈਨ ਨੇ ਨਵਾਂ ਕੁਨੈਕਸ਼ਨ ਜਲਦੀ ਲਗਵਾਉਣ ਦੇ ਬਦਲੇ ਸੱਤ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ, ਪਰ ਛੇ ਹਜ਼ਾਰ ਪੰਜ ਸੌ ਰੁਪਏ ਵਿੱਚ ਮਾਮਲਾ ਨਿਬੇੜ ਲਿਆ ਗਿਆ।
ਜਾਣਕਾਰੀ ਅਨੁਸਾਰ ਸੋਨੀਪਤ ਦੇ ਭਡਾਨਾ ਪਿੰਡ ਦੇ ਰਹਿਣ ਵਾਲੇ ਰਾਕੇਸ਼ ਨੇ ਆਪਣੇ ਘਰ ਬਿਜਲੀ ਦਾ ਨਵਾਂ ਕੁਨੈਕਸ਼ਨ ਲੈਣਾ ਸੀ ਅਤੇ ਕੁਨੈਕਸ਼ਨ ਲੈਣ ਲਈ ਬਿਜਲੀ ਵਿਭਾਗ ਗਿਆ ਸੀ। ਵਾਰ-ਵਾਰ ਚੱਕਰ ਲਗਾਉਣ ਤੋਂ ਬਾਅਦ ਉਹ ਲਾਈਨਮੈਨ ਅਤਰ ਸਿੰਘ ਨੂੰ ਮਿਲਿਆ। ਜਦੋਂ ਰਾਕੇਸ਼ ਨੇ ਅਤਰ ਸਿੰਘ ਨੂੰ ਬਿਜਲੀ ਦਾ ਨਵਾਂ ਕੁਨੈਕਸ਼ਨ ਜਲਦੀ ਦਿਵਾਉਣ ਦੀ ਗੱਲ ਕਹੀ ਤਾਂ ਅਤਰ ਸਿੰਘ ਨੇ ਰਾਕੇਸ਼ ਦੇ ਸਾਹਮਣੇ ਪੈਸਿਆਂ ਦੀ ਮੰਗ ਰੱਖੀ।
ਅਤਰ ਸਿੰਘ ਨੇ ਸੱਤ ਹਜ਼ਾਰ ਰੁਪਏ ਮੰਗੇ ਪਰ ਬਾਅਦ ਵਿੱਚ 6 ਹਜ਼ਾਰ 5 ਸੌ ਰੁਪਏ ਵਿੱਚ ਮਾਮਲਾ ਨਿੱਬੜ ਗਿਆ। ਇਸ ਦੇ ਨਾਲ ਹੀ ਰਾਕੇਸ਼ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਟੀਮ ਨੂੰ ਕੀਤੀ। ਟੀਮ ਨੇ ਸ਼ਿਕਾਇਤ ਤੋਂ ਬਾਅਦ ਅਤਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਿਜੀਲੈਂਸ ਅਧਿਕਾਰੀ ਅਨਿਲ ਹੁੱਡਾ ਨੇ ਦੱਸਿਆ ਕਿ ਰਾਕੇਸ਼ ਪਿੰਡ ਭਡਾਨਾ ਨਿਵਾਸੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਘਰ ਨਵਾਂ ਕੁਨੈਕਸ਼ਨ ਲੈਣਾ ਹੈ। ਜਿਸ ਲਈ ਲਾਈਨਮੈਨ ਅਤਰ ਸਿੰਘ ਨੇ ਜਲਦੀ ਕੁਨੈਕਸ਼ਨ ਦਿਵਾਉਣ ਦੇ ਬਦਲੇ ਰਿਸ਼ਵਤ ਮੰਗੀ ਕੀਤੀ। ਰਾਕੇਸ਼ ਦੀ ਸ਼ਿਕਾਇਤ ਤੇ ਅਤਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
Attachments area