ਨਵੀਂ ਦਿੱਲੀ-
ਦਿੱਲੀ ਦੇ ਸ਼ਾਹਦਰਾ ਜ਼ਿਲੇ ‘ਚ ਸਥਿਤ ਰਾਜੀਵ ਗਾਂਧੀ ਕੈਂਸਰ ਹਸਪਤਾਲ ਤੋਂ ਇੱਕ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਏਬੀਪੀ ਦੀ ਖ਼ਬਰ ਮੁਤਾਬਕ, ਹਸਪਤਾਲ ਵਿੱਚ ਇੱਕ ਲੜਕੀ ਨਾਲ ਹਸਪਤਾਲ਼ ਦੇ ਹੀ ਇੱਕ ਮੁਲਾਜ਼ਮ ਵਲੋਂ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਹੈ।
ਪੁਲਿਸ ਦੇ ਮੁਤਾਬਕ, ਹਸਪਤਾਲ ‘ਚ ਕੰਮ ਕਰਨ ਵਾਲੇ ਚਪੜਾਸੀ ‘ਤੇ ਲੜਕੀ ਵਲੋਂ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਪੁਲਸ ਮੁਤਾਬਕ ਪੀੜਤ ਲੜਕੀ ਅਤੇ ਚਪੜਾਸੀ ਗੁਆਂਢੀ ਹਨ ਅਤੇ ਇਨਾ ਦੀ ਆਪਸ ਵਿੱਚ ਇੱਕ ਦੂਜੇ ਨਾਲ ਦੋਸਤੀ ਵੀ ਹੈ। ਪੀੜਤ ਲੜਕੀ ਫੋਨ ‘ਤੇ ਗੱਲ ਕਰਨ ਤੋਂ ਬਾਅਦ ਦੋਸ਼ੀ ਨੂੰ ਮਿਲਣ ਹਸਪਤਾਲ ਗਈ, ਜਿੱਥੇ ਉਸ ਨੇ ਬਾਅਦ ‘ਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ।
ਪੁਲਸ ਮੁਤਾਬਕ ਪੀੜਤ ਲੜਕੀ ਨੇ ਆਪਣਾ ਮੈਡੀਕਲ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ, ਪੁਲਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।
https://www.abplive.com/news/india/breaking-news-live-updates-4-november-2022-gujarat-elections-imran-khan-shot-twitter-down-2251863