ਪੰਜਾਬ ਨੈੱਟਵਰਕ, ਚੰਡੀਗੜ੍ਹ
ਓਵਰ ਸਪੀਡ ਦੇ ਨਾਲ ਗੱਡੀ ਚਲਾਉਣ ਦੇ ਦੋਸ਼ਾਂ ਤਹਿਤ ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਇੰਦਰਦੱਤ ਦੀ ਕਾਰ ਦਾ ਚਲਾਨ ਸੋਨੀਪਤ ਪੁਲਿਸ ਦੇ ਵਲੋਂ ਕੱਟਿਆ ਗਿਆ ਹੈ।
ਪੁਲਿਸ ਮੁਤਾਬਿਕ, ਵਿਧਾਇਕ ਦੀ ਗੱਡੀ ਓਵਰ ਸਪੀਡ ਦੇ ਨਾਲ ਚੱਲ ਰਹੀ ਸੀ, ਜਿਸ ਦੇ ਕਾਰਨ ਉਨ੍ਹਾਂ ਦਾ ਚਲਾਨ ਕੱਟ ਦਿੱਤਾ ਗਿਆ ਹੈ।
ਉਧਰ ਦੂਜੇ ਪਾਸੇ, ਵਿਧਾਇਕ ਇੰਦਰਦੱਤ ਦਾ ਦੋਸ਼ ਹੈ ਕਿ, ਚਲਾਨ ਕੱਟ ਦਿੱਤਾ ਗਿਆ ਉਹਦੀ ਕਾਰ ਦਾ, ਇਸ ਵਿੱਚ ਕੋਈ ਹਰਜ਼ ਨਹੀਂ, ਮੈਂ ਚਲਾਨ ਭਰਨ ਲਈ ਤਿਆਰ ਹਾਂ।
ਪਰ ਪੁਲਿਸ ਨੇ ਮੇਰੇ ਕੋਲੋਂ ਤਿੰਨ-ਚਾਰ ਵਾਰ ਇੱਕੋ ਸਵਾਲ ਪੁੱਛਿਆ ਕਿ, ਤੁਸੀਂ ਕਿਹੜੀ ਪਾਰਟੀ ਦੇ ਵਿਧਾਇਕ ਹੋ? ਜਦੋਂ ਮੈਂ ਕਿਹਾ ਕਿ, ਕਾਂਗਰਸ ਪਾਰਟੀ ਦਾ ਵਿਧਾਇਕ ਹਾਂ ਤਾਂ, ਪੁਲਿਸ ਨੇ ਕਿਹਾ ਕਿ ਗੱਡੀ ਸਾਈਡ ਤੇ ਲਾਓ ਤੇ ਚਲਾਨ ਕਟਵਾਓ।
ਵਿਧਾਇਕ ਦਾ ਕਹਿਣਾ ਸੀ ਕਿ, ਭਾਜਪਾ ਦੇ ਰਾਜ ਵਿੱਚ ਪੁਲਿਸ ਚਲਾਨ ਕੱਟਣ ਵਿੱਚ ਵੀ ਭੇਦਭਾਵ ਹੈ। ਚਲਾਨ ਕੱਟ ਦਿੱਤਾ, ਇਸ ਵਿੱਚ ਕੋਈ ਹਰਜ਼ ਨਹੀਂ, ਪਰ ਪਾਰਟੀ ਪੁੱਛਣਾ ਗਲਤ ਹੈ।