ਚੰਡੀਗੜ੍ਹ-
ਇਕ ਪਾਸੇ ਰਾਹੁਲ ਗਾਂਧੀ ਦੇ ਵਲੋਂ ਭਾਰਤ ਜੋੜੋ ਯਾਤਰਾ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉਥੇ ਹੀ ਦੂਜੇ ਪਾਸੇ ਕਈ ਰਾਜਾਂ ਵਿਚ ਕਾਂਗਰਸ ਨੂੰ ਵੱਡੇ ਪੱਧਰ ਤੇ ਝਟਕੇ ਵੀ ਲੱਗ ਰਹੇ ਹਨ ਅਤੇ ਸੀਨੀਅਰ ਨੇਤਾ ਪਾਰਟੀ ਛੱਡ ਰਹੇ ਹਨ। ਹਰਿਆਣਾ ਦੇ ਦਿੱਗਜ ਨੇਤਾ ਦੇਵੇਂਦਰ ਚਾਵਲਾ ਕਾਂਗਰਸ ਪਾਰਟੀ ਛੱਡ ਭਾਜਪਾ ਵਿਚ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਦੇਵੇਂਦਰ ਚਾਵਲਾ 30 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਉਹ ਭੁਪੇਂਦਰ ਸਿੰਘ ਹੁੱਡਾ ਦੇ ਖਾਸਮਖਾਸ ਵੀ ਰਹੇ ਹਨ। ਦੇਵੇਂਦਰ ਚਾਵਲਾ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਜਗਾਧਰੀ ਘਰ ‘ਚ ਵਰਕਰਾਂ ਦਾ ਇਕੱਠ ਲੱਗ ਗਿਆ।
ਦੱਸ ਦੇਈਏ ਕਿ ਹਰਿਆਣਾ ‘ਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਭਾਜਪਾ, ਕਾਂਗਰਸ, ਜੇ.ਜੇ.ਪੀ., ਇਨੇਲੋ ਅਤੇ ਆਪ ਨੇ ਦੂਜੀਆਂ ਪਾਰਟੀ ਦੇ ਚੋਟੀ ਦੇ ਨੇਤਾਵਾਂ ‘ਤੇ ਨਜ਼ਰਾਂ ਰੱਖ ਲਈਆਂ ਹਨ। ਇਹੀ ਕਾਰਨ ਹੈ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਲਗਾਤਾਰ ਨੇਤਾ ਅਸਤੀਫੇ ਦੇ ਕੇ ਦੂਜੀਆਂ ਪਾਰਟੀਆਂ ਦੀ ਮੈਂਬਰਸ਼ਿਪ ਲੈ ਰਹੇ ਹਨ। JB