ਕਾਂਗਰਸ ਦੇ ਸੀਨੀਅਰ ਨੇਤਾ ਨੇ ਦਿੱਤਾ ਅਸਤੀਫ਼ਾ

564

 

ਜੰਮੂ—

ਕਾਂਗਰਸ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਨੇ ਸ਼ਨੀਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

ਆਲ ਇੰਡੀਆ ਕਾਂਗਰਸ ਕਮੇਟੀ ਦੇ ‘ਵਿਚਾਰ ਵਿਭਾਗ’ ਦੇ ਕੌਮੀ ਕੋਆਰਡੀਨੇਟਰ ਅਤੇ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ “ਮੌਜੂਦਾ ਹਾਲਾਤਾਂ ਅਤੇ ਅਟੱਲ ਹਾਲਾਤਾਂ” ਕਾਰਨ ਇਹ ਮੁਸ਼ਕਲ ਫੈਸਲਾ ਲਿਆ ਹੈ।

ਧਿਆਨਯੋਗ ਹੈ ਕਿ ਉਨ੍ਹਾਂ ਦਾ ਅਸਤੀਫਾ ਜੰਮੂ-ਕਸ਼ਮੀਰ ਦੇ ਇੱਕ ਸਾਬਕਾ ਉਪ ਮੁੱਖ ਮੰਤਰੀ, ਅੱਠ ਸਾਬਕਾ ਮੰਤਰੀਆਂ, ਇੱਕ ਸਾਬਕਾ ਸੰਸਦ ਮੈਂਬਰ, ਨੌਂ ਵਿਧਾਇਕਾਂ ਅਤੇ ਵੱਡੀ ਗਿਣਤੀ ਵਿੱਚ ਪੰਚਾਇਤੀ ਰਾਜ ਸੰਸਥਾਨ ਦੇ ਮੈਂਬਰਾਂ, ਨਗਰ ਕੌਂਸਲਰਾਂ ਅਤੇ ਹੇਠਲੇ ਪੱਧਰ ਦੇ ਵਰਕਰਾਂ ਦੇ ਅਸਤੀਫ਼ੇ ਤੋਂ ਬਾਅਦ ਆਇਆ ਹੈ।

 

LEAVE A REPLY

Please enter your comment!
Please enter your name here