ਵਿਦਿਆਰਥਣਾਂ ਨੂੰ ਚਾਕਲੇਟ ਦੇ ਕੇ ਅਸ਼ਲੀਲ ਫਿਲਮਾਂ ਦਿਖਾਉਣ ਵਾਲੇ ਸਰਕਾਰੀ ਸਕੂਲ ਦੇ ਪੰਜਾਬੀ ਅਧਿਆਪਕ ਖਿਲਾਫ਼ FIR ਮਾਮਲਾ

1377

 

ਚੰਡੀਗੜ੍ਹ-

ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਚਾਕਲੇਟ ਦੇ ਕੇ ਮੋਬਾਈਲ ‘ਤੇ ਅਸ਼ਲੀਲ ਫ਼ਿਲਮਾਂ ਦਿਖਾਉਣ ਵਾਲੇ ਸਰਕਾਰੀ ਸਕੂਲ ਦੇ ਪੰਜਾਬੀ ਅਧਿਆਪਕ ਖਿਲਾਫ਼ ਪੰਚਕੂਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪੁਲਿਸ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ। ਅਧਿਆਪਕ ‘ਤੇ ਵਿਦਿਆਰਥਣਾਂ ਨੂੰ ਗੰਦੀਆਂ ਤਸਵੀਰਾਂ ਦਿਖਾਉਣ ਅਤੇ ਵਿਆਹ ਕਰਵਾਉਣ ਦੀ ਗੱਲ ਕਰਨ ਦਾ ਵੀ ਦੋਸ਼ ਹੈ।

ਸ਼ਿਕਾਇਤ ਕਰਨ ਦੇ ਬਾਵਜੂਦ ਸਕੂਲ ਮੁਖੀ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਮਾਪਿਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਮਾਪੇ ਸੋਮਵਾਰ ਨੂੰ ਸਕੂਲ ਪਹੁੰਚੇ ਅਤੇ ਸਕੂਲ ਮੁਖੀ ਤੋਂ ਉਕਤ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ ਕੀਤੀ। ਸੋਮਵਾਰ ਸਵੇਰੇ ਮਾਪਿਆਂ ਨੂੰ ਦੇਖ ਕੇ ਦੋਸ਼ੀ ਅਧਿਆਪਕ ਸਕੂਲ ਦੇ ਬਾਹਰ ਭੱਜਣ ਲੱਗਾ। ਸਕੂਲ ਤੋਂ ਕੁਝ ਦੂਰੀ ‘ਤੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੇ ਗਲੇ ਵਿਚ ਚੱਪਲਾਂ ਦਾ ਮਾਲਾ ਪਾ ਦਿੱਤਾ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਮੌਕੇ ਤੋਂ ਫਰਾਰ ਹੋ ਗਿਆ।

ਸਕੂਲ ਦੀਆਂ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸਕੂਲ ਦੇ ਪੰਜਾਬੀ ਵਿਸ਼ੇ ਦਾ ਅਧਿਆਪਕ ਵਿਦਿਆਰਥਣਾਂ ਨੂੰ ਚਾਕਲੇਟ ਅਤੇ ਟੌਫੀਆਂ ਦੇ ਕੇ ਉਨ੍ਹਾਂ ਦੇ ਮੋਬਾਈਲ ‘ਤੇ ਅਸ਼ਲੀਲ ਫਿਲਮਾਂ ਦਿਖਾਉਂਦਾ ਸੀ। ਇਸ ਦੇ ਨਾਲ ਹੀ ਉਹ ਆਪਣੇ ਮੋਬਾਈਲ ‘ਚ ਗੰਦੀਆਂ ਤਸਵੀਰਾਂ ਦਿਖਾ ਕੇ ਲੜਕੀਆਂ ਨਾਲ ਗੰਦੀਆਂ ਹਰਕਤਾਂ ਕਰਦਾ ਸੀ।

ਇਸ ਤੋਂ ਇਲਾਵਾ ਉਹ ਲੜਕੀਆਂ ਨੂੰ ਆਪਣੇ ਚਹੇਤੇ ਲੋਕਾਂ ਨਾਲ ਵਿਆਹ ਕਰਵਾਉਣ ਦੀ ਗੱਲ ਕਹਿ ਕੇ ਜ਼ਬਰਦਸਤੀ ਕਰਦਾ ਸੀ। 26 ਮਈ ਨੂੰ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ ਦੀ ਸੂਚਨਾ ਆਪਣੇ ਮਾਪਿਆਂ ਨੂੰ ਦਿੱਤੀ। ਅਗਲੇ ਦਿਨ ਸ਼ਨੀਵਾਰ 27 ਮਈ ਨੂੰ ਇਸ ਮਾਮਲੇ ਦੀ ਸੂਚਨਾ ਸਕੂਲ ਮੁਖੀ ਨੂੰ ਦਿੱਤੀ ਗਈ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਪਹਿਲਾਂ ਵੀ ਅਧਿਆਪਕ ਨੇ ਸਕੂਲ ਦੀਆਂ ਵਿਦਿਆਰਥਣਾਂ ਨਾਲ ਬਦਸਲੂਕੀ ਲਈ ਮੁਆਫ਼ੀ ਮੰਗੀ ਸੀ।

ਥਾਣਾ ਰਾਏਪੁਰਾਨੀ ਦੇ ਐਸ.ਐਚ.ਓ. ਸੁਖਬੀਰ ਸਿੰਘ ਨੇ ਦੱਸਿਆ ਕਿ, ਰਾਏਪੁਰਾਨੀ ਦੇ ਇੱਕ ਸਰਕਾਰੀ ਸਕੂਲ ਦੀਆਂ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਕੂਲ ਦੇ ਪੰਜਾਬੀ ਅਧਿਆਪਕ ਵੱਲੋਂ ਟੌਫੀਆਂ ਅਤੇ ਚਾਕਲੇਟਾਂ ਦੇ ਕੇ ਅਸ਼ਲੀਲ ਫਿਲਮਾਂ ਦਿਖਾ ਕੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਦੇ ਆਧਾਰ ‘ਤੇ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। AU

 

 

LEAVE A REPLY

Please enter your comment!
Please enter your name here