ਸੋਨੇ ਦੀਆਂ ਕੀਮਤਾਂ:
ਕੌਮਾਂਤਰੀ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਅਸਰ ਘਰੇਲੂ ਕੀਮਤਾਂ ‘ਤੇ ਪੈ ਰਿਹਾ ਹੈ। ਅੱਜ ਫਿਰ ਸੋਨਾ ਅਤੇ ਚਾਂਦੀ ਉਪਰਲੇ ਪੱਧਰ ਤੋਂ ਹੇਠਾਂ ਆ ਗਏ ਹਨ ਅਤੇ ਇਨ੍ਹਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਵਾਇਦਾ ਬਾਜ਼ਾਰ ‘ਚ ਅੱਜ MCX ‘ਤੇ ਸੋਨੇ ਦੀ ਕੀਮਤ 253 ਰੁਪਏ ਜਾਂ 0.51 ਫੀਸਦੀ ਦੀ ਗਿਰਾਵਟ ਨਾਲ 49,765 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ ਹੈ।
ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 227 ਰੁਪਏ ਜਾਂ 0.40 ਫੀਸਦੀ ਦੀ ਗਿਰਾਵਟ ਨਾਲ 56,759 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਇਹ ਸੋਨੇ ਦੀਆਂ ਕੀਮਤਾਂ ਅਕਤੂਬਰ ਫਿਊਚਰਜ਼ ਲਈ ਹਨ ਅਤੇ ਚਾਂਦੀ ਦੀਆਂ ਕੀਮਤਾਂ ਦਸੰਬਰ ਫਿਊਚਰਜ਼ ਲਈ ਦਿਖਾਈ ਦੇ ਰਹੀਆਂ ਹਨ।
ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਪ੍ਰਚੂਨ ਬਾਜ਼ਾਰ ‘ਚ ਸੋਨਾ ਸਸਤਾ ਹੋ ਗਿਆ ਹੈ। ਦਿੱਲੀ, ਮੁੰਬਈ, ਪਟਨਾ, ਚੇਨਈ, ਜੈਪੁਰ, ਲਖਨਊ ਸਮੇਤ ਕੋਲਕਾਤਾ ਅਤੇ ਹੈਦਰਾਬਾਦ ‘ਚ ਵੀ ਸੋਨੇ ਦੀਆਂ ਕੀਮਤਾਂ ‘ਚ ਕਮੀ ਆਈ ਹੈ। abp