ਨਵੀਂ ਦਿੱਲੀ–
ਸਰਾਫਾ ਬਾਜ਼ਾਰਾਂ ਵਿੱਚ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀ ਸਪਾਟ ਕੀਮਤ ਵਿੱਚ ਵੱਡੀ ਗਿਰਾਵਟ ਆਈ ਹੈ। ਅੱਜ 24 ਕੈਰੇਟ ਸੋਨਾ 51231 ਰੁਪਏ ‘ਤੇ ਖੁੱਲ੍ਹਿਆ, ਜੋ ਸ਼ੁੱਕਰਵਾਰ ਦੀ ਬੰਦ ਦਰ ਨਾਲੋਂ 437 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੈ।
ਇਸ ਦੇ ਨਾਲ ਹੀ ਚਾਂਦੀ ਵੀ 1402 ਰੁਪਏ ਸਸਤੀ ਹੋ ਕੇ 54205 ਰੁਪਏ ਪ੍ਰਤੀ ਕਿਲੋ ‘ਤੇ ਖੁੱਲ੍ਹੀ।
ਇਸ ਤੋਂ ਇਲਾਵਾ 23 ਕੈਰੇਟ ਸੋਨੇ ਦੀ ਕੀਮਤ ਹੁਣ 51026 ਰੁਪਏ ‘ਤੇ ਆ ਗਈ ਹੈ। ਜਦਕਿ 22 ਕੈਰੇਟ 46928, 18 ਕੈਰੇਟ 38423 ਅਤੇ 14 ਕੈਰੇਟ ਸੋਨੇ ਦੀ ਕੀਮਤ ਹੁਣ 29970 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਵਿੱਚ ਜੀਐਸਟੀ ਅਤੇ ਜੌਹਰੀ ਦਾ ਮੁਨਾਫ਼ਾ ਸ਼ਾਮਲ ਨਹੀਂ ਹੈ।