ਨਵੀਂ ਦਿੱਲੀ:
ਬਲਾਤਕਾਰ ਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਗੋਦ ਲਈ ਧੀ ਹਨੀਪ੍ਰੀਤ ਇੰਸਾਨ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੋਂ ਹਨੀਪ੍ਰੀਤ ਇੰਸਾਨ ਨੂੰ ‘ਰੁਹਾਨੀ ਦੀਦੀ’ ਦੇ ਨਾਂ ਨਾਲ ਜਾਣਿਆ ਜਾਵੇਗਾ।
ਸਮਾਚਾਰ ਏਜੰਸੀ ਏਐਨਆਈ ਮੁਤਾਬਕ ਰਾਮ ਰਹੀਮ ਨੇ ਕਿਹਾ ਕਿ ਮੇਰੀ ਬੇਟੀ ਜਿਸ ਦਾ ਨਾਂ ਹਨੀਪ੍ਰੀਤ ਇੰਸਾਨ ਹੈ, ਕਿਉਂਕਿ ਹਰ ਕੋਈ ਉਸ ਨੂੰ ਦੀਦੀ ਦੇ ਨਾਂ ਨਾਲ ਹੀ ਪੁਕਾਰਦਾ ਹੈ।
ਅਜਿਹੇ ਵਿੱਚ ਕਈ ਵਾਰ ਦੁਚਿੱਤੀ ਹੁੰਦੀ ਹੈ ਕਿ ਕਿਹੜੀ ਭੈਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਲਈ ਹੁਣ ਮੈਂ (ਗੁਰਮੀਤ ਰਾਮ ਰਹੀਮ ਸਿੰਘ) ਨੇ ਹਨੀਪ੍ਰੀਤ ਦਾ ਨਾਂ ਬਦਲਣ ਦਾ ਫੈਸਲਾ ਕੀਤਾ ਹੈ।
ਹੁਣ ਤੋਂ ਹਨੀਪ੍ਰੀਤ ਇੰਸਾਨ ‘ਰੁਹਾਨੀ ਦੀਦੀ’ ਦੇ ਨਾਂ ਨਾਲ ਜਾਣੀ ਜਾਵੇਗੀ ਅਤੇ ਤੁਸੀਂ ਉਸਨੂੰ ਰੁਹ ਦੀਦੀ ਵੀ ਕਹਿ ਸਕਦੇ ਹੋ।