ਨਵੀਂ ਦਿੱਲੀ –
ਇਸ ਸਾਲ ਦੇ ਆਖਰੀ ਸੂਰਜ ਗ੍ਰਹਿਣ ਤੋਂ ਬਾਅਦ ਹੁਣ ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ ਲੱਗਣ ਵਾਲਾ ਹੈ ਜਿਸ ਬਾਰੇ ਉੱਤਰਾਖੰਡ ਦੇ ਜੋਤਿਸ਼ ਆਚਾਰੀਆ ਨੇ ਭਵਿੱਖਬਾਣੀ ਕੀਤੀ ਹੈ।
ਇਹ ਗ੍ਰਹਿਣ ਆਗਾਮੀ 8 ਨਵੰਬਰ ਨੂੰ ਲੱਗੇਗਾ। ਸੂਰਜ ਗ੍ਰਹਿਣ ਦੀਵਾਲੀ ‘ਤੇ ਲੱਗਿਆ ਸੀ ਤੇ ਹੁਣ ਚੰਦਰ ਗ੍ਰਹਿਣ ਦੇਵ ਦੀਵਾਲੀ (Dev Deepavali) ‘ਤੇ ਲੱਗ ਰਿਹਾ ਹੈ।
8 ਨਵੰਬਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਕੋਲਕਾਤਾ, ਸਿਲੀਗੁੜੀ, ਪਟਨਾ, ਰਾਂਚੀ, ਗੁਹਾਟੀ ਤੋਂ ਦਿਖਾਈ ਦੇਵੇਗਾ।
ਗ੍ਰਹਿਣ ਸ਼ਾਮ 5.32 ‘ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 6.18 ‘ਤੇ ਸਮਾਪਤ ਹੋਵੇਗਾ। ਗ੍ਰਹਿਣ ਦਾ ਸੂਤਕ ਸਮਾਂ ਸਵੇਰੇ 9.21 ਤੋਂ ਸ਼ੁਰੂ ਹੋ ਕੇ ਸ਼ਾਮ 6.18 ਤੱਕ ਰਹੇਗਾ। –ਜਾਗਰਣ