ਪੰਜਾਬ ਨੈੱਟਵਰਕ, ਚੰਡੀਗੜ੍ਹ-
ਸੁਨਾਰੀਆ ਜੇਲ੍ਹ ਵਿੱਚੋਂ ਅੱਜ ਸਵੇਰੇ ਬਾਹਰ ਆਏ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਵਲੋਂ ਜੇਲ੍ਹ ਤੋਂ ਬਾਹਰ ਆਉਂਦੇ ਹੀ ਵੱਡਾ ਸੰਦੇਸ਼ ਦਿੱਤਾ ਹੈ।
ਰਾਮ ਰਹੀਮ ਨੇ ਲਾਈਵ ਹੁੰਦੇ ਹੀ ਕਿਹਾ ਕਿ, ਡੇਰਾ ਪ੍ਰੇਮੀਆਂ ਨੂੰ ਡੇਰੇ ਦੇ ਜਿੰਮੇਵਾਰ ਲੋਕ ਜਿਵੇਂ ਕਹਿਣਗੇ, ਤੁਸੀਂ (ਪ੍ਰੇਮੀਆਂ) ਉਵੇਂ ਹੀ ਕਰਨਾ ਹੈ, ਮਨਮਰਜ਼ੀ ਨਹੀਂ ਕਰਨੀ।
ਇਸ ਦੇ ਨਾਲ ਹੀ ਰਾਮ ਰਹੀਮ ਨੇ ਇਹ ਵੀ ਕਿਹਾ ਕਿ, ਵੈਸੇ ਤਾਂ, ਤੁਸੀਂ (ਪ੍ਰੇਮੀਆਂ) ਸਾਰੀਆਂ ਗੱਲਾਂ ਮੰਨਦੇ ਹੀ ਹੋ, ਪਰ ਤੁਸੀਂ ਅਨੁਸਾਸ਼ਨ ਵਿਚ ਰਹਿਣਾ ਹੈ।
ਰਾਮ ਰਹੀਮ ਨੇ ਵੀਡੀਓ ਦੇ ਵਿਚ ਇਹ ਵੀ ਖੁਲਾਸਾ ਕੀਤਾ ਕਿ, ਉਹਦਾ ਇਸ ਵਾਰ ਵੀ ਟਿਕਾਣਾ ਯੂ ਪੀ ਦਾ ਬਾਗਪਤ ਹੀ ਹੋਵੇਗਾ।