ਪੁਲਿਸ ਇੰਸਪੈਕਟਰ ਨੇ ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਕੀਤਾ ਬਲਾਤਕਾਰ, FIR ਦਰਜ

676

 

ਬਰੇਲੀ—

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ‘ਚ ਇਕ ਪੁਲਸ ਇੰਸਪੈਕਟਰ ਵਲੋਂ ਵਿਆਹ ਦੇ ਬਹਾਨੇ ਇਕ ਔਰਤ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਪ ਦੇ ਦੋਸ਼ ‘ਚ ਇੰਸਪੈਕਟਰ ਦੇ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਗਈ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਬਰੇਲੀ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਸਿਧਾਰਥ ਅਨਿਰੁਧ ਪੰਕਜ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਥਾਣਾ ਇਜਤ ਨਗਰ ਥਾਣਾ ਕੈਂਟ ਵਿੱਚ ਵੀਰਵਾਰ ਨੂੰ ਇੰਸਪੈਕਟਰ (ਅਪਰਾਧ) ਕ੍ਰਾਂਤੀਵੀਰ ਸਿੰਘ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕ੍ਰਾਂਤੀਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਔਰਤ ਨੇ ਕਿਹਾ ਹੈ ਕਿ ਉਹ ਆਪਣੇ ਪਤੀ ਨਾਲ ਝਗੜੇ ਦੇ ਸਿਲਸਿਲੇ ‘ਚ ਸ਼ਾਹਜਹਾਂਪੁਰ ਕੋਤਵਾਲੀ ਗਈ ਸੀ। ਉਸ ਸਮੇਂ ਕ੍ਰਾਂਤੀਵੀਰ ਸਿੰਘ ਕੋਤਵਾਲੀ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਸੀ ਅਤੇ ਉਸ ਨੇ ਹੀ ਉਸ ਦੇ ਕੇਸ ਦੀ ਜਾਂਚ ਕੀਤੀ ਸੀ। ਕ੍ਰਾਂਤੀਵੀਰ ਨੇ ਖੁਦ ਨੂੰ ਅਣਵਿਆਹਿਆ ਦੱਸਿਆ ਅਤੇ ਵਿਆਹ ਦੇ ਬਹਾਨੇ ਸਰੀਰਕ ਸਬੰਧ ਬਣਾਏ।

ਮਹਿਲਾ ਨੇ ਸ਼ਿਕਾਇਤ ‘ਚ ਕਿਹਾ ਕਿ 24 ਫਰਵਰੀ 2021 ਨੂੰ ਕ੍ਰਾਂਤੀਵੀਰ ਉਸ ਨੂੰ ਬਰੇਲੀ ਦੀ ਅਦਾਲਤ ‘ਚ ਲੈ ਕੇ ਆਇਆ ਅਤੇ ਫਿਰ ਜਾਅਲੀ ਮੈਰਿਜ ਸਰਟੀਫਿਕੇਟ ਬਣਵਾ ਲਿਆ। ਇਸ ਤੋਂ ਬਾਅਦ ਦੋਸ਼ੀ ਉਸ ਨੂੰ ਕੈਂਟ ਸਥਿਤ ਆਪਣੀ ਰਿਹਾਇਸ਼ ‘ਤੇ ਲੈ ਗਿਆ ਅਤੇ ਫਿਰ ਬਲਾਤਕਾਰ ਕੀਤਾ।

ਪੀੜਤਾ ਦਾ ਦੋਸ਼ ਹੈ ਕਿ ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਕ੍ਰਾਂਤੀਵੀਰ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਅਸ਼ਲੀਲ ਵੀਡੀਓ ਅਤੇ ਫੋਟੋਆਂ ਜਨਤਕ ਕਰਨ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਕ੍ਰਾਂਤੀਵੀਰ ਪ੍ਰਮੋਟ ਹੋ ਕੇ ਇੰਸਪੈਕਟਰ ਬਣੇ ਅਤੇ ਬਰੇਲੀ ਦੇ ਇਜਤ ਨਗਰ ਥਾਣੇ ‘ਚ ਇੰਸਪੈਕਟਰ (ਕ੍ਰਾਈਮ) ਦੇ ਅਹੁਦੇ ‘ਤੇ ਤਾਇਨਾਤ ਰਹੇ। ਪੀੜਤ ਨੇ ਕਈ ਵਾਰ ਅਧਿਕਾਰੀਆਂ ਅਤੇ ਥਾਣੇ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।

ਪੀੜਤ ਨੇ ਕੁਝ ਦਿਨ ਪਹਿਲਾਂ ਇੰਸਪੈਕਟਰ ਜਨਰਲ ਆਫ ਪੁਲਸ ਰਮਿਤ ਸ਼ਰਮਾ ਨੂੰ ਸ਼ਿਕਾਇਤ ਕੀਤੀ ਸੀ। ਪੁਲਿਸ ਦੇ ਇੰਸਪੈਕਟਰ ਜਨਰਲ ਨੇ ਬਰੇਲੀ ਦੇ ਐਸਐਸਪੀ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਐੱਸ.ਐੱਸ.ਪੀ ਨੇ ਪੁਲਸ ਅਧਿਕਾਰੀ ਤੋਂ ਜਾਂਚ ਕਰਵਾ ਦਿੱਤੀ ਅਤੇ ਫਿਰ ਦੋਸ਼ੀ ਇੰਸਪੈਕਟਰ ਕ੍ਰਾਂਤੀਵੀਰ ਖਿਲਾਫ ਥਾਣਾ ਕੈਂਟ ‘ਚ ਰਿਪੋਰਟ ਦਰਜ ਕਰਕੇ ਉਸ ਨੂੰ ਮੁਅੱਤਲ ਕਰ ਦਿੱਤਾ। ਐਸਐਸਪੀ ਨੇ ਕਿਹਾ ਕਿ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

https://ndtv.in/india/uttar-pradesh-police-raped-woman-case-registered-suspended-hindi-news-3290876#pfrom=home-khabar_

LEAVE A REPLY

Please enter your comment!
Please enter your name here