ਨਵੀਂ ਦਿੱਲੀ–
ਗੁਲਾਮ ਨਬੀ ਅੱਜਾਦ ਦੇ ਕਾਂਗਰਸ ਛੱਡਣ ਤੋਂ ਬਾਅਦ ਪਾਰਟੀ ਵਿੱਚ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਅੱਜ ਸੋਮਵਾਰ ਨੂੰ ਤਿੰਨ ਹੋਰ ਕਾਂਗਰਸ ਨੇਤਾਵਾਂ ਨੇ ਪਾਰਟੀ ਛੱਡ ਦਿੱਤੀ। ਸਾਬਕਾ ਡਿਸਟ੍ਰਿਕਟ ਸਪੀਕਰ ਗੁਲਾਮ ਹੈਦਰ ਮਲਿਪਟ ਸਮੇਤ ਕਾਂਗਰਸ ਦੇ ਤਿੰਨ ਅਤੇ ਨੇਤਾਵਾਂ ਨੇ ਗੁਲਾਮ ਨਬੀ ਆਜ਼ਾਦ ਦੇ ਸਮਰਥਨ ਵਿੱਚ ਅਸਤੀਫ਼ਾ ਦੇ ਦਿੱਤਾ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇਤਾ ਅੱਜਾਦ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਸੀ। ਇਸ ਤੋਂ ਇਲਾਵਾ, ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਨੂੰ ਐਤਵਾਰ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਇਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਤਾਜ ਮੋਹੀਉਦੀਨ ਪਾਰਟੀ ਛੱਡ ਕੇ ਗੁਲਾਮ ਨਬੀ ਆਜ਼ਾਦ ਦੀ ਅਗਵਾਈ ਵਾਲੇ ਫਰੰਟ ਵਿਚ ਸ਼ਾਮਲ ਹੋ ਗਏ। ਮੋਹੀਉਦੀਨ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਆਜ਼ਾਦ ਦੀ ਅਗਵਾਈ ਵਾਲਾ ਸਮੂਹ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਨਹੀਂ ਕਰੇਗਾ, ਸਗੋਂ ਨੈਸ਼ਨਲ ਕਾਨਫਰੰਸ ਜਾਂ ਪੀਡੀਪੀ ਨਾਲ ਗਠਜੋੜ ਕਰੇਗਾ।
ਮੋਹੀਉਦੀਨ ਨੇ ਇੱਥੇ ਪ੍ਰੈੱਸ ਬ੍ਰੀਫਿੰਗ ‘ਚ ਕਿਹਾ, ”ਅੱਜ ਮੈਂ ਕਾਂਗਰਸ ਪ੍ਰਧਾਨ ਅਤੇ ਜਨਰਲ ਸਕੱਤਰ ਅਤੇ ਹੋਰਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਦੀ ਅਗਵਾਈ ਵਾਲੀ ਪਾਰਟੀ ਵਿੱਚ ਸ਼ਾਮਲ ਹੋਣਗੇ।