ਮੁੰਬਈ—
ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਇਹ ਹਾਦਸਾ ਮੁੰਬਈ ਦੇ ਨਾਲ ਲੱਗਦੇ ਪਾਲਘਰ ਵਿੱਚ ਵਾਪਰਿਆ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਕਾਰ ਐਤਵਾਰ ਨੂੰ ਮਹਾਰਾਸ਼ਟਰ ਦੇ ਪਾਲਘਰ ਵਿੱਚ ਇੱਕ ਡਿਵਾਈਡਰ ਨਾਲ ਟਕਰਾ ਗਈ।
ਮਿਸਤਰੀ ਇੱਕ ਮਰਸਡੀਜ਼ ਕਾਰ ਵਿੱਚ ਅਹਿਮਦਾਬਾਦ ਤੋਂ ਮੁੰਬਈ ਜਾ ਰਹੇ ਸਨ। ਇਸ ਘਟਨਾ ਵਿੱਚ ਕਾਰ ਚਾਲਕ ਸਮੇਤ ਦੋ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਗੁਜਰਾਤ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਅਧਿਕਾਰੀ ਨੇ ਦੱਸਿਆ, ”ਇਹ ਹਾਦਸਾ ਦੁਪਹਿਰ ਕਰੀਬ 3.15 ਵਜੇ ਵਾਪਰਿਆ। ਮਿਸਤਰੀ ਅਹਿਮਦਾਬਾਦ ਤੋਂ ਮੁੰਬਈ ਜਾ ਰਹੇ ਸਨ। ਇਹ ਹਾਦਸਾ ਸੂਰਿਆ ਨਦੀ ‘ਤੇ ਬਣੇ ਪੁਲ ‘ਤੇ ਵਾਪਰਿਆ।