ਚੰਡੀਗੜ੍ਹ :
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਚੋਣਾਂ ਲਈ ਪਾਰਟੀ ਦੇ ਵਿਦਿਆਰਥੀ ਵਿੰਗ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (ਐੱਸਓਆਈ) ਦੇ ਪੈਨਲ ਦਾ ਐਲਾਨ ਕਰ ਦਿੱਤਾ ਹੈ।
ਬਾਦਲ ਨੇ ਇਕਬਾਲ ਪ੍ਰਰੀਤ ਸਿੰਘ, ਚੇਤਨ ਚੌਧਰੀ ਤੇ ਅਰਪਿਤ ਮੱਕੜ ਨੂੰ ਯੂਨੀਵਰਸਿਟੀ ਤੇ ਕਾਲਜ ਚੋਣਾਂ ਦੇ ਇੰਚਾਰਜ ਐਲਾਨਿਆ। ਉਨ੍ਹਾਂ ਦੱਸਿਆ ਕਿ ਪੀਯੂਸੀ ਐੱਸਸੀ ਚੋਣਾਂ ਵਿਚ ਮਾਧਵ ਸ਼ਰਮਾ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ।
ਇਸਦੇ ਨਾਲ ਹੀ ਉਹਨਾਂ ਪ੍ਰਧਾਨ ਜਸ਼ਨ ਜਵੰਧਾ, ਚੇਅਰਮੈਨ ਪਰਵਿੰਦਰ ਸਿੰਘ ਨਹਿਲ, ਪਾਰਟੀ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਤੇ ਕੈਂਪਸ ਪ੍ਰਧਾਨ ਗੁਰਸ਼ਾਨ ਧਾਲੀਵਾਲ ਦੇ ਨਾਵਾਂ ਦਾ ਐਲਾਨ ਵੀ ਕੀਤਾ।