ਸੋਨਾਲੀ ਫੋਗਾਟ ਮਾਮਲੇ ‘ਚ ਗੋਆ ਪੁਲਿਸ ਦੀ ਵੱਡੀ ਕਾਰਵਾਈ

495

 

ਨਵੀਂ ਦਿੱਲੀ

ਭਾਜਪਾ ਨੇਤਾ ਤੇ ਸੋਸ਼ਲ ਮੀਡੀਆ ਸਟਾਰ ਸੋਨਾਲੀ ਫੋਗਾਟ ਦੇ ਕਥਿਤ ਕਤਲ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟੀਵੀ ਰਿਪੋਰਟਾਂ ਦੇ ਅਨੁਸਾਰ, ਗੋਆ ਪੁਲਿਸ ਨੇ ਕਲੱਬ ਦੇ ਮਾਲਕ ਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੁਲਿਸ ਨੇ ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।

ਸੁਧੀਰ ਤੇ ਸੁਖਵਿੰਦਰ ‘ਤੇ ਨਸ਼ਾ ਦੇਣ ਦੇ ਦੋਸ਼

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਤਸਕਰ ਦਾ ਨਾਂ ਦੱਤਪ੍ਰਸਾਦ ਗਾਓਂਕਰ ਹੈ। ਦੱਤਪ੍ਰਸਾਦ ਨੇ ਹੀ ਮੁਲਜ਼ਮ ਸੁਧੀਰ ਤੇ ਸੁਖਵਿੰਦਰ ਦੋਵਾਂ ਨੂੰ ਨਸ਼ੀਲੇ ਪਦਾਰਥ ਸਪਲਾਈ ਕੀਤੇ ਸਨ। ਅਧਿਕਾਰੀ ਨੇ ਦੱਸਿਆ ਕਿ ਦੱਤਪ੍ਰਸਾਦ ਗਾਓਂਕਰ ਨੂੰ ਅੰਜੁਨਾ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਉਸ ਤੋਂ ਨਸ਼ੀਲੇ ਪਦਾਰਥ ਖਰੀਦਦੇ ਸਨ।

 

LEAVE A REPLY

Please enter your comment!
Please enter your name here