ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜਿਆ ਟਰਾਂਸਪੋਰਟ ਮੰਤਰੀ, ਮੁਲਾਜ਼ਮਾਂ ਨੇ ਕਰਤਾ ਵੱਡਾ ਐਲਾਨ

328

 

  • ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਦੀ ਟਰਾਸਪੋਰਟ ਮੰਤਰੀ ਨਾਲ ਨਹੀਂ ਹੋਈ ਮੀਟਿੰਗ-ਰੇਸ਼ਮ ਸਿੰਘ ਗਿੱਲ
  • ਸਰਕਾਰ ਵਲੋਂ ਪੱਕਾ ਨਾ ਕਰਨ ਵਿਭਾਗਾ ਦਾ ਨਿੱਜੀਕਰਨ ਅਤੇ ਆਊਟਸੋਰਸਿੰਗ ਭਰਤੀ ਖ਼ਿਲਾਫ਼ ਯੂਨੀਅਨ ਸੰਘਰਸ਼ ਲਈ ਮਜਬੂਰ-ਸ਼ਮਸੇਰ ਸਿੰਘ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜ਼ੋ ਖਰੜ ਪ੍ਰਸ਼ਾਸਨ ਵਲੋਂ ਤਹਿ ਕਰਵਾਈ ਗਈ ਸੀ, ਉਸ ਸਬੰਧੀ ਮੀਟਿੰਗ ਲਈ ਸੈਕਟਰੀਏਟ ਚੰਡੀਗੜ੍ਹ ਪਨਬੱਸ ਅਤੇ PRTC ਦੇ ਆਗੂ ਪਹੁੰਚੇ ਪ੍ਰੰਤੂ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਮੀਟਿੰਗ ਨਹੀਂ ਕੀਤੀ ਗਈ ਅਤੇ ਟਾਲਵੱਟੂ ਨਜ਼ਰੀਆ ਸਾਹਮਣੇ ਆ ਰਿਹਾ ਹੈ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਇੱਕ ਡਰਾਮਾ ਕੀਤਾ ਜਾ ਰਿਹਾ ਹੈ 10 ਸਾਲ ਬਾਅਦ ਪੱਕਾ ਕਰਨ ਅਤੇ ਅਸਾਮੀਆਂ ਖਤਮ ਕਰਨ ਵਾਲਾ ਇਹ ਐਕਟ ਮੁਲਾਜ਼ਮ ਵਿਰੋਧੀ ਸਾਬਿਤ ਹੋ ਰਿਹਾ ਹੈ ਅਤੇ ਪਨਬੱਸ ਅਤੇ PRTC ਦੇ ਕੰਟਰੈਕਟ ਅਤੇ ਆਊਟਸੋਰਸਿੰਗ ਮੁਲਾਜ਼ਮ ਇਸ ਵਿੱਚ ਕੋਈ ਵੀ ਨਹੀਂ ਆਉਂਦਾ ਜਦੋਂ ਕਿ ਇੱਕ ਪਾਲਸੀ ਬਣਾਈ ਜਾ ਰਹੀ ਹੈ।

ਜਿਸ ਨੂੰ ਉਮਾ ਦੇਵੀ ਦੀ ਜੱਜਮਿੰਟ ਦਾ ਹਵਾਲਾ ਦੇ ਕੇ 10 ਸਾਲ ਤੇ ਰੱਖਿਆ ਗਿਆ ਹੈ ਇਸ ਤੋਂ ਪਹਿਲਾਂ ਅਕਾਲੀ ਅਤੇ ਕਾਂਗਰਸੀ ਸਰਕਾਰ ਸਮੇਂ 3 ਸਾਲਾਂ ਤੋਂ 9 ਸਾਲਾਂ ਤੱਕ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਪੱਕਾ ਕੀਤਾ ਗਿਆ ।ਹੈ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ 3 ਸਾਲ ਦੀ ਪਾਲਸੀ ਹੈ ਪ੍ਰੰਤੂ ਇਸ ਪਾਲਸੀ ਨੂੰ ਬਣਾ ਕੇ ਮੁਲਾਜ਼ਮਾਂ ਦੀ ਮਾਨਸਿਕਤਾ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਆਪਣੇ ਵਾਅਦੇ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ ਮੁਲਾਜ਼ਮਾਂ ਲਈ ਕੋਈ ਸਰਵਿਸ ਰੂਲ ਨਹੀਂ ਬਣੇ ਗਏ ਉਲਟਾ ਮੁਲਾਜ਼ਮਾਂ ਨੂੰ ਨਜਾਇਜ਼ ਕਡੀਸ਼ਨਾ ਲਗਾ ਕੇ ਕੱਢਿਆ ਜਾ ਰਿਹਾ ਹੈ ਨੋਕਰੀਆ ਖੋਹੀਆਂ ਜਾ ਰਹੀ ਹਨ ਸਰਕਾਰ ਆਉਂਦਿਆਂ ਹੀ ਮੁੱਖ ਮੰਤਰੀ ਪੰਜਾਬ ਵਲੋਂ ਕੱਚੀ ਭਰਤੀ ਬੰਦ ਦਾ ਐਲਾਨ ਕੀਤਾ ਗਿਆ ਸੀ।

ਪ੍ਰੰਤੂ ਇਹ ਬਿਆਨ ਲੋਕਾਂ ਦੀਆਂ ਨਜ਼ਰਾਂ ਵਿੱਚ ਕੇਵਲ ਡਰਾਮੇ ਬਾਜ਼ੀ ਸਾਬਿਤ ਹੋਇਆ ਹੈ ਕਿਉਂਕਿ ਪਨਬੱਸ ਅਤੇ PRTC ਵਿੱਚ ਆਊਟਸੋਰਸਿੰਗ ਦੀ ਭਰਤੀ ਨੂੰ ਕਰਨ ਲਈ ਲੱਖਾਂ ਰੁਪਏ ਰਿਸ਼ਵਤ ਦੇ ਸਬੂਤ ਆਉਣ ਦੇ ਬਾਵਜੂਦ ਇਸ ਭਰਤੀ ਨੂੰ ਕਰਨ ਲਈ ਪੱਬਾਂ ਭਾਰ ਹੋਈ ਬੈਠੀ ਹੈ ਟਰਾਂਸਪੋਰਟ ਵਿਭਾਗ ਵਿੱਚ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਨਿੱਜੀਕਰਨ ਕਰਨ ਦੀ ਤਿਆਰੀ ਵਿੱਚ ਲੱਗੀ ਹੋਈ ਹੈ, ਜਿਸ ਦਾ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਅਤੇ ਸਰਕਾਰ ਖਜ਼ਾਨੇ ਦੀ ਲੁੱਟ ਕਰਵਾਉਣ ਵੱਲ ਜਾ ਰਹੀ ਹੈ। ਸੀ ਮੀਤ ਪ੍ਰਧਾਨ ਬਲਜੀਤ ਸਿੰਘ, ਦਲਜੀਤ ਸਿੰਘ,ਜੋਧ ਸਿੰਘ,ਸਹਾ ਕੈਸ਼ੀਅਰ ਰਮਨਦੀਪ, ਕੁਲਵੰਤ ਸਿੰਘ, ਹਰਪ੍ਰੀਤ ਸਿੰਘ,ਜਲੋਰ ਸਿੰਘ ਗੁਰਪ੍ਰੀਤ ਸਿੰਘ,ਰਾਜ ਕੁਮਾਰ,ਸੋਹਣ ਲਾਲ, ਜਗਜੀਤ ਸਿੰਘ,ਨੇ ਕਿਹਾ ਕਿ ਪੰਜਾਬ ਸਰਕਾਰ ਪਿਛੇ ਸਮੇਂ ਵਿੱਚ ਵੀ ਲਗਾਤਾਰ ਮੀਟਿੰਗਾਂ ਦੇ ਕੇ ਭੱਜ ਰਹੀ ਹੈ ਅਤੇ ਜ਼ੋ ਮੀਟਿੰਗਾਂ ਕੀਤੀਆਂ ਹਨ ਉਹਨਾਂ ਵਿੱਚ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ।

ਜਿਸ ਕਾਰਨ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਜਲਦੀ ਹੱਲ ਨਾ ਕੱਢਿਆ ਜਾ ਕੋਈ ਧੱਕੇਸ਼ਾਹੀ ਭਾਵ ਆਊਟਸੋਰਸਿੰਗ ਭਰਤੀ ਜਾਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਤਰੁੰਤ ਪੰਜਾਬ ਬੰਦ ਕੀਤਾ ਜਾਵੇਗਾ ਅਤੇ ਪਨਬੱਸ ਅਤੇ PRTC ਦਾ ਸਮੁੱਚਾ ਕਾਮਾ ਹੜਤਾਲ ਕਰਕੇ ਤਿੱਖਾ ਐਕਸ਼ਨ ਕੀਤਾ ਜਾਵੇਗਾ ਅਤੇ ਅਗਲਾ ਐਕਸ਼ਨ ਦਿੱਲੀ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਵਿਖੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਕੀਤਾ ਜਾਵੇਗਾ ਪੂਰੇ ਭਾਰਤ ਨੂੰ ਪੰਜਾਬ ਵਿੱਚ ਪੰਜਾਬ ਸਰਕਾਰ ਦੀਆਂ ਕੀਤੀਆਂ ਜਾ ਰਹੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ ਜਿਸ ਦੀ ਨਿਰੋਲ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਦੀ ਹੋਵੇਗੀ ਇਸ ਸਮੇਂ 27 ਡਿਪੂਆਂ ਦੇ ਪ੍ਰਧਾਨ ਸੈਕਟਰੀ ਅਤੇ ਸੂਬਾ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here