ਕਾਂਗਰਸ ਦੀ ਰੈਲੀ ਦੌਰਾਨ ਟੁੱਟਿਆ ਸਟੇਜ਼, ਹੇਠਾਂ ਡਿੱਗੇ ਵੱਡੇ ਲੀਡਰ; ਵੇਖੋ ਵੀਡੀਓ

816

 

ਚੰਡੀਗੜ੍ਹ-

ਵੀਰਵਾਰ ਨੂੰ ਹਰੋਲੀ ਤੋਂ ਵਿਧਾਨ ਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਕਾਂਗਰਸੀ ਨੇਤਾ ਮੁਕੇਸ਼ ਅਗਨੀਹੋਤਰੀ ਨੇ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ ਜਨਤਕ ਮੀਟਿੰਗ ਦੌਰਾਨ ਉਨ੍ਹਾਂ ਦੀ ਸਟੇਜ ਟੁੱਟ ਗਈ। ਦਰਅਸਲ ਪਾਰਟੀ ਦੇ ਕਈ ਅਧਿਕਾਰੀ ਅਤੇ ਸਮਰਥਕ ਸਟੇਜ ‘ਤੇ ਚੜ੍ਹ ਗਏ ਸਨ।

ਇਸ ਕਾਰਨ ਸਟੇਜ ਭਾਰ ਨਾ ਸੰਭਾਲ ਸਕਿਆ। ਇਸ ਘਟਨਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਹਾਦਸੇ ਦੇ ਸਮੇਂ ਸਟੇਜ ਦੇ ਅਗਲੇ ਪਾਸੇ ਔਰਤਾਂ ਵੀ ਬੈਠੀਆਂ ਹੋਈਆਂ ਸਨ। ਸਾਰੇ ਸਟੇਜ਼ ਤੋਂ ਹੇਠਾਂ ਡਿੱਗ ਪਏ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ ਆਗੂਆਂ ਤੇ ਵਰਕਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਰੋਲੀ ਵਿੱਚ ਚੱਲ ਰਹੀ ਇਸ ਜਨ ਸਭਾ ਵਿੱਚ ਸਟੇਜ ਟੁੱਟਣ ਕਾਰਨ ਹਰ ਕੋਈ ਹੇਠਾਂ ਡਿੱਗ ਪਿਆ। ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ।

 

LEAVE A REPLY

Please enter your comment!
Please enter your name here