ਡਾਕ ਵਿਭਾਗ ‘ਚ ਨਿਕਲੀਆਂ 12ਵੀਂ ਪਾਸ ਨੌਜਵਾਨਾਂ ਲਈ 12000 ਨੌਕਰੀਆਂ, 11 ਜੂਨ ਤੱਕ ਕਰੋ ਅਪਲਾਈ

581

 

India Post GDS Recruitment 2023 : ਡਾਕ ਵਿਭਾਗ ਵਿਚ ਗ੍ਰਾਮੀਣ ਡਾਕ ਸੇਵਕ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ।

ਸ਼ਨੀਵਾਰ 20 ਮਈ ਨੂੰ ਗ੍ਰਾਮੀਣ ਡਾਕ ਸੇਵਕ (GDS) ਆਨਲਾਈਨ ਐਂਗੇਜਮੈਂਟ-ਸਪੈਸ਼ਲ ਸਾਈਕਲ ਮਈ 2023 ਦੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਡਾਕ ਵਿਭਾਗ ਨੇ 22 ਮਈ ਤੋਂ ਇਸ਼ਤਿਹਾਰੀ 12,828 ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਉਮੀਦਵਾਰ GDS ਭਰਤੀ ਪੋਰਟਲ, indiapostgdsonline.gov.in ‘ਤੇ ਨਿਰਧਾਰਤ ਆਖਰੀ ਮਿਤੀ 11 ਜੂਨ 2023 ਤਕ ਅਪਲਾਈ ਕਰ ਸਕਦੇ ਹਨ।

ਡਾਕ ਵਿਭਾਗ ਵੱਲੋਂ ਜਾਰੀ GDS ਭਰਤੀ ਮਈ 2023 ਦੇ ਨੋਟੀਫਿਕੇਸ਼ਨ ਅਨੁਸਾਰ, ਬ੍ਰਾਂਚ ਡਾਕਘਰਾਂ ਵਿੱਚ ਬ੍ਰਾਂਚ ਪੋਸਟਮਾਸਟਰ (BPM), ਸਹਾਇਕ ਬ੍ਰਾਂਚ ਪੋਸਟਮਾਸਟਰ (ABPM) ਵਜੋਂ 12 ਹਜ਼ਾਰ ਤੋਂ ਵੱਧ ਗ੍ਰਾਮੀਣ ਡਾਕ ਸੇਵਕਾਂ ਦੀ ਭਰਤੀ ਕੀਤੀ ਜਾਣੀ ਹੈ।

ਡਾਕ ਵਿਭਾਗ ਗ੍ਰਾਮੀਣ ਡਾਕ ਸੇਵਕ (GDS) ਭਰਤੀ 2023 ਨੋਟੀਫਿਕੇਸ਼ਨ PDF ਡਾਊਨਲੋਡ ਲਿੰਕ

ਡਾਕ ਵਿਭਾਗ ਗ੍ਰਾਮੀਣ ਡਾਕ ਸੇਵਕ (GDS) ਭਰਤੀ 2023 ਵਕੈਂਸੀ- ਬ੍ਰੇਕਅਪ PDF ਡਾਊਨਲੋਡ ਲਿੰਕ

ਡਾਕ ਵਿਭਾਗ ਗ੍ਰਾਮੀਣ ਡਾਕ ਸੇਵਕ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ

ਲਈ ਉਮੀਦਵਾਰਾਂ ਨੂੰ ਡਾਕ ਵਿਭਾਗ ਗ੍ਰਾਮੀਣ ਡਾਕ ਸੇਵਕ ਭਰਤੀ ਪੋਰਟਲ ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਉਮੀਦਵਾਰ ਨਿਰਧਾਰਿਤ ਤਿੰਨ ਪੜਾਵਾਂ ਵਿਚ ਆਪਣੀ ਅਰਜ਼ੀ ਜਮ੍ਹਾ ਕਰ ਸਕਣਗੇ।

ਇਹ ਤਿੰਨ ਪੜਾਅ ਹਨ- ਰਜਿਸਟ੍ਰੇਸ਼ਨ, ਅਪਲਾਈ ਆਨਲਾਈਨ ਤੇ ਫੀਸ ਦਾ ਭੁਗਤਾਨ। ਅਰਜ਼ੀ ਦੀ ਫੀਸ 100 ਰੁਪਏ ਹੈ, ਜਿਸ ਦਾ ਭੁਗਤਾਨ ਆਨਲਾਈਨ ਸਾਧਨਾਂ ਰਾਹੀਂ ਕਰਨਾ ਪਵੇਗਾ।

SC, ST, ਦਿਵਯਾਂਗ ਤੇ ਮਹਿਲਾ ਉਮੀਦਵਾਰਾਂ ਨੂੰ ਫੀਸ ਅਦਾ ਕਰਨ ਦੀ ਲੋੜ ਨਹੀਂ ਹੈ। ਬਿਨੈ-ਪੱਤਰ ਜਮ੍ਹਾਂ ਕਰਨ ਤੋਂ ਬਾਅਦ ਉਮੀਦਵਾਰ 12 ਤੋਂ 14 ਜੂਨ 2023 ਦੇ ਵਿਚਕਾਰ ਆਪਣੀ ਅਰਜ਼ੀ ਵਿੱਚ ਗਲਤੀ ਸੁਧਾਰ ਜਾਂ ਸੋਧ ਕਰਨ ਦੇ ਯੋਗ ਹੋਣਗੇ। ਖ਼ਬਰ ਸ੍ਰੋਤ- ਪੰਜਾਬੀ ਜਾਗਰਣ

 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

LEAVE A REPLY

Please enter your comment!
Please enter your name here