ਚੰਡੀਗੜ੍ਹ :
ਚੰਡੀਗੜ੍ਹ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਮਿਲਿਆ ਹੈ। ਦਸੰਬਰ 2022 ਦੇ ਅਖੀਰ ਤਕ 400 ਮੁਲਾਜ਼ਮਾਂ ਨੂੰ ਨਵੇਂ ਮਕਾਨ ਅਲਾਟ ਕੀਤੇ ਜਾਣਗੇ।
ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਵਿਭਾਗ ਨੂੰ ਵੀ ਵੱਖਰੇ ਤੌਰ ’ਤੇ ਆਪਣਾ ਕੰਪਿਊਟਰ ਸੈਂਟਰ ਮਿਲੇਗਾ। ਇਸ ਸੈਂਟਰ ‘ਚ ਪੁਲਿਸ ਮੁਲਾਜ਼ਮ ਸਿਖਲਾਈ ਲੈਣਗੇ। ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਜਾਣਕਾਰੀ ਡੀਜੀਪੀ ਪ੍ਰਵੀਰ ਰੰਜਨ ਨੇ ਸੈਕਟਰ-26 ਪੁਲਿਸ ਲਾਈਨ ਵਿਖੇ ਕਰਵਾਏ ਪ੍ਰੋਗਰਾਮ ‘ਦੀਪਾਵਲੀ ਮਿਲਨ’ ਤੇ ਸੰਪਰਕ ਸਭਾ ‘ਚ ਗੱਲਬਾਤ ਕਰਦਿਆਂ ਦਿੱਤੀ।
ਇਸ ਪ੍ਰੋਗਰਾਮ ‘ਚ ਆਈਜੀ ਆਰਕੇ ਸਿੰਘ, ਡੀਆਈਜੀ ਪੁਰੋਹਿਤ, ਐਸਐਸਪੀ ਕੁਲਦੀਪ ਚਾਹਲ, ਐਸਐਸਪੀ ਟਰੈਫਿਕ ਮਨੀਸ਼ਾ ਚੌਧਰੀ, ਐਸਐਸਪੀ ਮਨੋਜ ਕੁਮਾਰ ਮੀਨਾ, ਐਸਪੀ ਕੇਤਨ ਬਾਂਸਲ, ਐਸਪੀ ਸ਼ਰੂਤੀ ਅਰੋੜਾ ਸਮੇਤ ਸਾਰੇ ਡੀਐਸਪੀ ਤੇ ਹੋਰ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ। ਇਸ ਵਿਚ ਕੁੱਲ 400 ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ ਨੇ ਭਾਗ ਲਿਆ।
ਡੀਜੀਪੀ ਪ੍ਰਵੀਰ ਰੰਜਨ ਨੇ ਵਿਭਾਗ ਦੇ ਸਮੂਹ ਮੁਲਾਜ਼ਮਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਤਰੱਕੀ ਯੋਜਨਾ ਦਾ ਪੁਨਰਗਠਨ ਕੀਤਾ ਜਾਵੇਗਾ ਤਾਂ ਜੋ ਸਮੇਂ ਸਿਰ ਤਰੱਕੀਆਂ ਹੋ ਸਕਣ ਤੇ ਪੁਲਿਸ ਮੁਲਾਜ਼ਮਾਂ ਦੇ ਸਾਰੇ ਰੈਂਕ ਦਿੱਤੇ ਜਾ ਸਕਦੇ ਹਨ। jagran